ਅਦਾਕਾਰਾ ਮੋਨਿਕਾ ਗਿੱਲ ਨੇ ਦਾਦੀ ਨਾਲ ਪਾਇਆ ਗਿੱਧਾ, ਵੀਡੀਓ ਹੋ ਰਿਹਾ ਵਾਇਰਲ

By  Shaminder October 6th 2020 06:17 PM

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੀ ਦਾਦੀ ਦੇ ਨਾਲ ਮਸਤੀ ਕਰਦਿਆਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੋਨਿਕਾ ਗਿੱਲ ਦੀ ਦਾਦੀ ਕਿਸੇ ਗੀਤ ‘ਤੇ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਮੋਨਿਕਾ ਗਿੱਲ ਵੀ ਆਪਣੀ ਦਾਦੀ ਦਾ ਸਾਥ ਦਿੰਦੀ ਹੋਈ ਵਿਖਾਈ ਦੇ ਰਹੀ ਹੈ ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਹਫਤਾ ਦੁਆਵਾਂ ਭਰਿਆ ਰਿਹਾ ਹੈ ਅਤੇ ਉਨ੍ਹਾਂ ਚੋਂ ਹੀ ਇੱਕ ਛੋਟਾ ਜਿਹਾ ਹਿੱਸਾ’।

monica monica

ਮੋਨਿਕਾ ਗਿੱਲ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਹੈ । ਮੋਨਿਕਾ ਗਿੱਲ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ ।

ਹੋਰ ਪੜ੍ਹੋ :ਮੋਨਿਕਾ ਗਿੱਲ ਨੇ ਆਪਣੀ ਦਾਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ

monica monica

ਪਿਛੇ ਜਿਹੇ ਗਗਨ ਕੋਕਰੀ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਯਾਰਾ ਵੇ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

monica monica

ਇਸ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਉਹ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ ।

 

View this post on Instagram

 

I hope this week brings you all so many blessings! Here’s a little something from my heart to yours! ?

A post shared by Monica Gill (@monica_gill1) on Oct 5, 2020 at 11:25pm PDT

Related Post