ਮੋਨਿਕਾ ਗਿੱਲ ਨੇ ਆਪਣੀ ਦਾਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ

Written by  Lajwinder kaur   |  August 03rd 2020 12:45 PM  |  Updated: August 03rd 2020 12:45 PM

ਮੋਨਿਕਾ ਗਿੱਲ ਨੇ ਆਪਣੀ ਦਾਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਮੋਨਿਕਾ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਆਪਣੇ ਫੈਨਜ਼ ਦੇ ਨਾਲ ਆਪਣੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ ।

 ਇਸ ਵਾਰ ਉਨ੍ਹਾਂ ਨੇ ਇੱਕ ਖ਼ਾਸ ਪੋਸਟ ਆਪਣੀ ਦਾਦੀ ਦੇ ਲਈ ਪਾਈ ਹੈ । ਉਨ੍ਹਾਂ ਨੇ ਆਪਣੀ ਦਾਦੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪ੍ਰਾਪਤੀਆਂ ‘ਚੋਂ ਇੱਕ ਹੋਰ... ਮਿਸ ਇੰਡੀਆ ਇੰਗਲੈਂਡ 2012 ਵਿਚ ਪਹਿਲੀ ਰਨਰਅੱਪ ਜਿੱਤਣ ਤੋਂ ਬਾਅਦ, "ਅਗਲੀ ਵਾਰ" ਉਨ੍ਹਾਂ ਨੇ ਕਿਹਾ. ..# ਗ੍ਰੈਂਡਮਾ ਗਿੱਲ ਅਤੇ ਉਨ੍ਹਾਂ ਦਾ 'ਮਾਸੂਮ ਵਿਸ਼ਵਾਸ'..’ ਇਸ ਤਸਵੀਰ ‘ਚ ਮੋਨਿਕਾ ਗਿੱਲ ਆਪਣੀ ਦਾਦੀ ਦੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ‘ਪੰਜ ਖਾਬ’, ‘ਸਤਿ ਸ਼੍ਰੀ ਅਕਾਲ ਇੰਗਲੈਂਡ’, ‘ਕਪਤਾਨ’, ‘ਸਰਦਾਰ ਜੀ 2’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਪਿਛਲੇ ਸਾਲ ਉਹ ਸੁਪਰ ਹਿੱਟ ਰਹੀ ਪੰਜਾਬੀ ਫ਼ਿਲਮ ‘ਯਾਰਾ ਵੇ’ ‘ਚ ਲੀਡ ਰੋਲ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network