ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ ਗਾਇਕ ਮੌਂਟੀ ਅਤੇ ਵਾਰਿਸ ਨੂੰ

By  Shaminder November 2nd 2019 05:08 PM -- Updated: November 2nd 2019 05:12 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਵੇਖੋ ਮੌਂਟੀ ਅਤੇ ਵਾਰਿਸ ਨੂੰ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਦਿਨ ਮੰਗਲਵਾਰ ਰਾਤ ਨੂੰ 9 ਵਜੇ ਕੀਤਾ ਜਾਵੇਗਾ । ਇਸ ਸ਼ੋਅ 'ਚ ਇਹ ਦੋਵੇਂ ਕਲਾਕਾਰ ਆਪਣੇ ਸੰਗੀਤਕ ਸਫ਼ਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ।ਇਸ ਤੋਂ ਇਲਾਵਾ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਗੱਲਬਾਤ ਕਰਨਗੇ । ਸੋ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਨਾਂ ਕਲਾਕਾਰਾਂ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ।

ਮੌਂਟੀ ਅਤੇ ਵਾਰਿਸ ਇਹ ਹੈ ਤਾਂ ਅਲੱਗ ਅਲੱਗ ਨਾਮ ਅਤੇ ਸਖਸ਼ ਪਰ ਦੋਨਾਂ ਦੀ ਗਾਇਕੀ ਨੇ ਇਸ ਨਾਮ ਨੂੰ ਅੱਜ ਸਿਰਫ ਮੌਂਟੀ ਵਾਰਿਸ ਨਾਮ ਦੇ ਦਿੱਤਾ ਹੈ। ਮੌਂਟੀ ਵਾਰਿਸ ਜਿਹੜੇ ਇੱਕ ਦੂਜੇ ਦੇ ਦੋਸਤ ਭਰਾ ਦੁੱਖ ਸੁੱਖ ਦੇ ਸਾਥੀ ਹਨ ।

Related Post