ਮਾਨਸੀ ਸ਼ਰਮਾ ਤੋਂ ਹੋਈ ਉਸ ਦੀ ਸੱਸ ਪ੍ਰੇਸ਼ਾਨ, ਵੇਖੋ ਮਜ਼ੇਦਾਰ ਵੀਡੀਓ

By  Shaminder February 10th 2023 05:43 PM -- Updated: February 10th 2023 05:50 PM

ਮਾਨਸੀ ਸ਼ਰਮਾ (Mansi Sharma) ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਸੱਸ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਕਿਤੇ ਜਾ ਰਹੀ ਹੈ ਅਤੇ ਉਹ ਜਾਂਦੀ ਹੋਈ ਕਹਿ ਰਹੀ ਹੈ ਕਿ ਮੰਮੀ ਮੈਂ ਜਾ ਰਹੀ ਹਾਂ ਤੁਸੀਂ ਦਾਲ ਦਾ ਧਿਆਨ ਰੱਖਿਓ ਕਿਤੇ ਥੱਲੇ ਨਾ ਲੱਗ ਜਾਵੇ ।

Mansi Sharma Image Source : Instagram

ਹੋਰ ਪੜ੍ਹੋ : ਕੁੜੀਆਂ ਨਾਲ ਹੁੰਦੇ ਧੱਕੇ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਦਾ ਟ੍ਰੇਲਰ ਰਿਲੀਜ਼

ਜਿਸ ‘ਤੇ ਮਾਨਸੀ ਸ਼ਰਮਾ ਨੂੰ ਉਸਦੀ ਸੱਸ ਜਵਾਬ ਦਿੰਦੀ ਹੋਈ ਕਹਿੰਦੀ ਹੈ ਕਿ ਧਿਆਨ ਤੇ ਮੈਂ ਆਪਣੇ ਪੁੱਤਰ ਦਾ ਵੀ ਰੱਖਿਆ ਸੀ । ਉਹ ਵੀ ਤਾਂ ਤੇਰੇ ਥੱਲੇ ਲੱਗਿਆ ਹੋਇਆ ਹੈ । ਇਹ ਫਨੀ ਵੀਡੀਓ (Funny Video) ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

Mansi Sharma,,'' Image Source : Instagram

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਮਾਨਸੀ ਸ਼ਰਮਾ ਦੀ ਨਿੱਜੀ ਜ਼ਿੰਦਗੀ

ਮਾਨਸੀ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਯੁਵਰਾਜ ਹੰਸ ਦੇ ਨਾਲ ਹੋਇਆ ਹੈ । ਦੋਵਾਂ ਦਾ ਇੱਕ ਪੁੱਤਰ ਵੀ ਹੈ। ਜਿਸ ਦਾ ਜਨਮ ਲਾਕਡਾਊਨ ਦੇ ਦੌਰਾਨ ਹੋਇਆ ਸੀ । ਅਦਾਕਾਰਾ ਦੇ ਪੁੱਤਰ ਦਾ ਨਾਮ ਹਰੀਦਾਨ ਹੰਸ ਹੈ ਅਤੇ ਮਾਨਸੀ ਪ੍ਰਸਿੱਧ ਗਾਇਕ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਦੀ ਛੋਟੀ ਨੂੰਹ ਹੈ। ਹੰਸ ਰਾਜ ਹੰਸ ਦੇ ਦੋ ਪੁੱਤਰ ਅਤੇ ਇੱਕ ਧੀ ਹੈ ।ਜੋ ਸਾਰੇ ਵਿਆਹੇ ਹੋਏ ਹਨ ।

Mansi Sharma,, Image Source : Instagram

ਯੁਵਰਾਜ ਹੰਸ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ

ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

Mansi Sharma,,'',,, Image Source : Instagram

ਉਨ੍ਹਾਂ ਨੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਯਾਰਾ ਵੇ’, ‘ਯਾਰ ਅਣਮੁੱਲੇ’, ‘ਯਾਰ ਅਣਮੁੱਲੇ ਰਿਟਰਨਸ’, ‘ਮੁੰਡੇ ਕਮਾਲ ਦੇ’ ‘ਬੁ੍ਰਰਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਮਾਨਸੀ ਸ਼ਰਮਾ ਖੁਦ ਵੀ ਇੱਕ ਵਧੀਆ ਅਦਾਕਾਰਾ ਹੈ ਅਤੇ ਹੁਣ ਤੱਕ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Mansi Sharma (@mansi_sharma6)

Related Post