ਨਿੱਕਾ ਜ਼ੈਲਦਾਰ 3 ਦੀ ਸ਼ੁਰੂ ਹੋਈ ਐਡੀਟਿੰਗ, ਜਗਦੀਪ ਸਿੱਧੂ ਨੇ ਸਾਂਝੀ ਕੀਤੀ ਤਸਵੀਰ

By  Aaseen Khan July 26th 2019 02:58 PM -- Updated: July 26th 2019 03:03 PM

ਨਿੱਕਾ ਜ਼ੈਲਦਾਰ ਪੰਜਾਬੀ ਫ਼ਿਲਮਾਂ ਦੀ ਬਹੁਤ ਹੀ ਜ਼ਿਆਦਾ ਕਾਮਯਾਬ ਲੜੀ ਹੈ। ਨਿੱਕਾ ਜ਼ੈਲਦਾਰ ਪਹਿਲੀ ਅਤੇ ਦੂਜੀ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਹੁਣ ਨਿੱਕਾ ਜ਼ੈਲਦਾਰ ਤਿੰਨ ਵੀ ਤਿਆਰ ਹੋ ਰਹੀ ਹੈ ਦਰਸ਼ਕਾਂ ਦੇ ਰੁ-ਬ-ਰੁ ਹੋਣ ਦੇ। ਜੀ ਹਾਂ ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਜਿਹੜੇ ਕਮਾਲ ਦੇ ਨਿਰਦੇਸ਼ਕ ਵੀ ਹਨ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਟੋਰੀ ਰਾਹੀਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਐਮੀ ਵਿਰਕ ਦੇਸੀ ਅਵਤਾਰ 'ਚ ਨਜ਼ਰ ਆ ਰਹੇ ਹਨ ਨੇ ਨਾਲ ਉਹਨਾਂ ਦੇ ਕੋ ਐਕਟਰ ਵੀ ਨਜ਼ਰ ਆ ਰਹੇ ਹਨ। ਵਾਮੀਕਾ ਗੱਬੀ ਵੀ ਇਸ ਫ਼ਿਲਮ 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਉਣਗੇ।

NIkka zaildar 3 NIkka zaildar 3

ਜਗਦੀਪ ਸਿੱਧੂ ਨੇ ਐਡੀਟਿੰਗ ਟੇਬਲ ਦੀ ਤਸਵੀਰ ਸਾਂਝੀ ਕਰਦੇ ਹੋਏ ਵਾਮੀਕਾ ਗੱਬੀ, ਐਮੀ ਵਿਰਕ ਅਤੇ ਫ਼ਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਨੂੰ ਟੈਗ ਕੀਤਾ ਹੈ। ਨਿੱਕਾ ਜ਼ੈਲਦਾਰ 3 ਇਸੇ ਸਾਲ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਪਹਿਲਾਂ ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਨਾਲ ਕਲੈਸ਼ ਨੂੰ ਦੇਖਦੇ ਹੋਏ ਤੇ ਹੋਰ ਕਾਰਨਾਂ ਕਰਕੇ ਰਿਲੀਜ਼ ਤਰੀਕ ਅੱਗੇ ਵਧਾ ਦਿੱਤਾ ਗਿਆ ਸੀ।

ਹੋਰ ਵੇਖੋ : 'ਨਿੱਕਾ ਜ਼ੈਲਦਾਰ 3' ਦੇ ਸੈੱਟ 'ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ

 

View this post on Instagram

 

NIKKA ZAILDAR 3.... simer bhaji @jagdeepsidhu3 kaaku bai, viacom picture...

A post shared by Ammy Virk ( ਐਮੀ ਵਿਰਕ ) (@ammyvirk) on Feb 2, 2019 at 3:25am PST

ਦੱਸ ਦਈਏ ਬਾਲੀਵੁੱਡ ਦੀਆਂ ਤਾਂ ਕਈ ਫਿਲਮਾਂ ਦਾ ਸੀਕਵਲ ਬਣ ਚੁੱਕੇ ਹਨ ਪਰ ਨਿੱਕਾ ਜ਼ੈਲਦਾਰ ਪੰਜਾਬੀ ਫਿਲਮ ਇੰਡਸਟਰੀ ਦੀ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜਿਸ ਦਾ ਤੀਜਾ ਭਾਗ ਬਣ ਰਿਹਾ ਹੈ। ਅਮਨੀਤ ਸ਼ੇਰ ਤੇ ਜੀ ਪੀ ਸਿੰਘ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।

Related Post