ਅੱਜ ਰਾਤ ਮਿਸਟਰ ਪੰਜਾਬ 2019 ਦੇ ਸਟੂਡੀਓ ਰਾਊਂਡ ‘ਚ ਦੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ

By  Lajwinder kaur August 5th 2019 02:40 PM -- Updated: August 5th 2019 02:48 PM

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ 2019 ਜਿਸਦਾ ਕਾਰਵਾਂ ਅੱਗੇ ਵੱਧਦੇ ਹੋਏ ਸਟੂਡੀਓ ਰਾਊਂਡ ਤੱਕ ਪਹੁੰਚ ਚੁੱਕਾ ਹੈ। ਜਿਹੜੇ ਪ੍ਰਤੀਭਾਗੀ ਮੈਗਾ ਆਡੀਸ਼ਨ ਨੂੰ ਪਾਰ ਚੁੱਕੇ ਨੇ ਉਹ ਨਜ਼ਰ ਆਉਣਗੇ ਸਟੂਡੀਓ ਰਾਊਂਡ ‘ਚ। ਇਸ ਵਾਰ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਅਦਾਕਾਰਾ ਇਹਾਨਾ ਢਿੱਲੋਂ ਤੇ ਸਾਬਕਾ ਕ੍ਰਿਕੇਟਰ ਤੇ ਅਦਾਕਾਰ ਰੀਤਇੰਦਰ ਸਿੰਘ ਸੋਢੀ ਜੱਜਜ਼ ਦੀ ਭੂਮਿਕਾ ‘ਚ ਨਜ਼ਰ ਆਉਣਗੇ।

ਹੋਰ ਵੇਖੋ:ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਖ਼ਾਨ ਸਾਬ ਨੇ ਸਾਂਝੀ ਕੀਤੀ ਤਸਵੀਰ, ਜਦੋਂ ਸੇਲਸਮੈਨ ਦਾ ਕੰਮ ਕਰਦੇ ਹੋਏ ਵੇਚਦੇ ਸਨ ਟੀ-ਸ਼ਰਟਸ

ਪਰ ਸਟੂਡੀਓ ਰਾਊਂਡ ‘ਚ ਜੱਜਜ਼ ਲੈਣਗੇ ਪ੍ਰਤੀਭਾਗੀਆਂ ਦੀਆਂ ਸਖ਼ਤ ਪ੍ਰੀਖਿਆ। ਜਿਹੜੇ ਨੌਜਵਾਨ ਆਪਣਾ ਹੁਨਰ ਦੇ ਨਾਲ ਜੱਜਜ਼ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿਣਗੇ ਉਨ੍ਹਾਂ ਦਾ ਮਿਸਟਰ ਪੰਜਾਬ 2019 ਦਾ ਸਫਰ ਜਾਰੀ ਰਹੇਗਾ। ਇਹ ਖ਼ਾਸ ਪ੍ਰੋਗਰਾਮ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲਣ ਵਾਲਾ ਹੈ। ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਰਿਆਲਟੀ ਸ਼ੋਅ ਅਜਿਹੇ ਪ੍ਰੋਗਰਾਮ ਨੇ ਜਿਨ੍ਹਾਂ ਰਾਹੀਂ ਨੌਜਵਾਨ ਵਰਗ ਨੂੰ ਆਪਣੀ ਕਲਾ ਤੇ ਹੁਨਰ ਦੁਨੀਆਂ ਦੇ ਸਾਹਮਣੇ ਰੱਖਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸਾਰੇ ਹੀ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਆ ਰਿਹਾ ਹੈ।

Related Post