Mrs Universal Queen 2021 : ਮਾਡਲ ਭਾਰਤੀ ਮੋਂਗਾ ਨੇ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ, ਰੌਸ਼ਨ ਕੀਤਾ ਪੰਜਾਬੀਆਂ ਦਾ ਨਾਂਅ

By  Lajwinder kaur February 7th 2022 04:08 PM -- Updated: February 7th 2022 04:10 PM

ਇੱਕ ਮਸ਼ਹੂਰ ਮਾਡਲ ਅਤੇ ਅਦਾਕਾਰਾ, ਭਾਰਤੀ ਮੋਂਗਾ Bharti Monga ਨੇ ਹਾਲ ਹੀ ਵਿੱਚ ਦੁਬਈ ਵਿੱਚ ਆਯੋਜਿਤ ਮਿਸਿਜ਼ ਯੂਨੀਵਰਸਲ ਕੁਈਨ 2021 ਦਾ ਖਿਤਾਬ ਜਿੱਤਿਆ ਹੈ। ਇਸ ਸਮਾਗਮ ਵੱਖ-ਵੱਖ ਦੇਸ਼ਾਂ ਤੋਂ ਮਸ਼ਹੂਰ ਮਾਡਲਾਂ ਨੇ ਸ਼ਮੂਲੀਅਤ ਕੀਤੀ ਸੀ। Mrs Universal Queen 2021 ਦਾ ਖਿਤਾਬ ਜਿੱਤਣ ਦੇ ਨਾਲ ਦੁਨੀਆ ਭਰ ਚ ਭਾਰਤੀ ਮੋਂਗਾ ਨੇ ਪੰਜਾਬੀ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ।

ਹੋਰ ਪੜ੍ਹੋ : ਨਿੰਮੋਂ ਐਲਬਮ ਦਾ ਪਹਿਲਾ ਵੀਡੀਓ ਸੌਂਗ ਛੱਲਾ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨਿਮਰਤ ਖਹਿਰਾ ਤੇ ਇੰਦਰ ਚਾਹਲ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

winner mrs universal queen 2021 bharti monga image source instagram

12 ਮਈ, 1993 ਨੂੰ ਜਨਮੀ, ਭਾਰਤੀ ਦਾ ਪਾਲਣ-ਪੋਸ਼ਣ ਮੋਗਾ, ਪੰਜਾਬ ਵਿੱਚ ਹੋਇਆ। ਭਾਰਤੀ ਮੋਂਗਾ ਨੂੰ ਬਚਪਨ ਤੋਂ ਹੀ ਮਾਡਿਲੰਗ ਦਾ ਸ਼ੌਂਕ ਸੀ । ਉਨ੍ਹਾਂ ਨੇ ਜੀਪੀਸੀਜੀ ਜਲੰਧਰ 'ਚ ਤਿੰਨ ਸਾਲ ਦਾ ਕੰਪਿਊਟਰ ਸਾਇੰਸ ਦਾ ਡਿਪਲੋਮਾ ਕੀਤਾ, ਉੱਥੇ 2009 ਵਿਚ ਜੀਪੀਸੀਜੀ ਜਲੰਧਰ ਬਣੀ। ਸਾਲ 2011 ਵਿਚ ਮਿਸ ਕਾਲਜ ਹੈੱਡ ਬਣੀ ਤੇ ਸਾਲ 2012 ਵਿਚ ਮਿਸ ਆਲਰਾਉਂਡਰ ਦਾ ਐਵਾਰਡ ਮਿਲਿਆ।

ਹੋਰ ਪੜ੍ਹੋ : ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

bharti monga image source instagram

ਸਾਲ 2011 ਵਿਚ ਚਿਤਕਾਰਾ ਯੂਨੀਵਰਸਿਟੀ ਵਿਚ ਤਿੰਨ ਸਾਲ ਪੜਾਈ ਕੀਤੀ। ਭਾਰਤੀ ਮੋਂਗਾ ਦਾ ਸਾਲ 2015 ਵਿਚ ਵਿਕਾਸ ਨਾਲ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਭਾਰਤੀ ਮੋਂਗਾ ਆਪਣੇ ਪਤੀ ਵਿਕਾਸ ਨਾਲ ਦੁਬਈ ਚਲੀ ਗਈ। ਦੁਬਈ ਵਿਚ ਭਾਰਤੀ ਮੋਂਗਾ ਵੱਲੋ ਗੇਮਸ ਬਿ੍ਟਿਸ਼ ਸਕੂਲ 'ਚ ਆਈ ਸੀ ਟੀ ਟੀਚਰ ਜੁਆਇਨ ਕੀਤਾ। ਭਾਰਤੀ ਮੋਂਗਾ ਨੇ ਕਿਹਾ ਕਿ ਪਤੀ ਵਿਕਾਸ ਦੇ ਸਹਿਯੋਗ ਨਾਲ ਮਿਸਜ਼ ਯੂਨੀਵਰਸਲ ਕੁਈਨ 2021 'ਚ ਐਡੀਸ਼ਨ 'ਤੇ 26 ਉਮੀਦਵਾਰਾਂ ਕੋਂਟੇਸਟੈਂਟ ਵਿਚੋਂ ਸਲੈਕਟ ਹੋ ਗਈ । ਇਸ ਪ੍ਰਤੀਯੋਗੀਤਾ ‘ਚ ਉਨ੍ਹਾਂ ਨੇ ਕਈ ਪੜਾਅ ਪਾਰ ਕੀਤੇ ਤੇ ਸਖ਼ਤ ਮਿਹਨਤ ਨਾਲ ਦੁਬਈ ਦੀ ਮਿਸਿਜ਼ ਯੂਨੀਵਰਸਲ ਕੁਈਨ 2021 ਬਣ ਗਈ।

 

Related Post