ਮਹਿੰਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕੇਟ ਤੋਂ ਲਿਆ ਸੰਨਿਆਸ, ਵਿਰਾਟ ਕੋਹਲੀ ਤੋਂ ਲੈ ਕੇ ਗੁਰੂ ਰੰਧਾਵਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਧੋਨੀ ਲਈ ਪਾਈ ਇਮੋਸ਼ਨਲ ਪੋਸਟ

By  Lajwinder kaur August 16th 2020 10:26 AM -- Updated: September 15th 2020 04:30 PM

ਭਾਰਤ ਦੇ ਮਹਾਨ ਵਿਕਟਕੀਪਰ ਬੱਲੇਬਾਜ਼ ਐੱਮ.ਐੱਸ. ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ । ਜੀ ਹਾਂ ਇਸ ਗੱਲ ਦਾ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਕੇ ਕੀਤਾ ਹੈ ।

View this post on Instagram

 

Thanks a lot for ur love and support throughout.from 1929 hrs consider me as Retired

A post shared by M S Dhoni (@mahi7781) on Aug 15, 2020 at 7:01am PDT

ਉਨ੍ਹਾਂ ਨੇ ਆਪਣੇ ਕ੍ਰਿਕੇਟ ਕਰੀਅਰ ਦੀਆਂ ਤਸਵੀਰਾਂ ਵਾਲਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਤੁਹਾਡੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ । ਸ਼ਾਮ 7.29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।'' ਇਸ ਪੋਸਟ ਉੱਤੇ ਖੇਡ ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਕਮੈਂਟ ਕਰਕੇ ਆਪਣੀ ਸ਼ੁੱਭਕਾਮਨਾਵਾਂ ਧੋਨੀ ਨੂੰ ਦਿੱਤੀਆਂ ਨੇ । ਪੰਜਾਬੀ ਗਾਇਕ ਗੁਰੂ ਰੰਧਾਵਾ, ਬਿਪਾਸ਼ਾ ਬਾਸੂ, ਜੈ ਭਾਨੁਸ਼ਾਲੀ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕੀਤੇ ਨੇ । ਇਸ ਵੀਡੀਓ ਉੱਤੇ 19 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਸਾਰੇ ਧੋਨੀ ਨਾਲ ਜੁੜੀ ਹੋਈ ਯਾਦਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝੀ ਕਰ ਰਹੇ ਨੇ । ਵਿਰਾਟ ਕੋਹਲੀ ਨੇ ਵੀ ਧੋਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਭਾਵੁਕ ਤੇ ਸਤਿਕਾਰ ਵਾਲੀ ਪੋਸਟ ਪਾਈ ਹੈ । ਉਧਰ ਪੰਜਾਬੀ ਗਾਇਕ ਨੇ ਵੀ ਮਹਿੰਦਰ ਸਿੰਘ ਧੋਨੀ ਤੇ ਸਾਕਸ਼ੀ ਧੋਨੀ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਹੁਤ ਸਾਰਾ ਪਿਆਰ ਗ੍ਰੇਟ ਮਹਿੰਦਰ ਸਿੰਘ ਧੋਨੀ ਨੂੰ’

ਉਨ੍ਹਾਂ ਨੇ ਆਪਣੀ ਇਸ ਪੋਸਟ ਵਿੱਚ ਆਪਣੇ ਕਰੀਅਰ ਦੇ ਸਾਰੇ ਉਤਰਾਅ ਚੜ੍ਹਾਅ ਨੂੰ 'ਮੈਂ ਦੋ ਪਲ ਦੋ ਪਲ ਕਾ ਸ਼ਾਇਰ ਹੂੰ' ਗੀਤ ਰਾਹੀਂ ਬੜੇ ਹੀ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਉਹ ਆਈਪੀਐਲ ਖੇਡਣਾ ਜਾਰੀ ਰਖਣਗੇ ।

Related Post