ਮਹੇਂਦਰ ਸਿੰਘ ਧੋਨੀ ਨੇ ਦਿਖਾਇਆ ਵੱਡਾ ਦਿਲ, ਕਾਰ ਤੋਂ ਉੱਤਰ ਕੇ ਸਕਿਓਰਟੀ ਗਾਰਡ ਨਾਲ ਮਿਲਾਇਆ ਹੱਥ, ਫੋਟੋ ਹੋਈ ਵਾਇਰਲ

By  Lajwinder kaur March 5th 2020 05:53 PM

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਜੋ ਅਕਸਰ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਖੂਬ ਸੁਰਖੀਆਂ ‘ਚ ਬਣੇ ਰਹਿੰਦੇ ਨੇ । ਜੀ ਹਾਂ ਅਜਿਹਾ ਹੀ ਇੱਕ ਨਵਾਂ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਨੇ ।

ਹੋਰ ਵੇਖੋ:ਕੁੜੀਆਂ ਦੀ ਆਜ਼ਾਦੀ ਨੂੰ ਬਿਆਨ ਕਰਦਾ ‘ਅੰਗਰੇਜ਼ੀ ਮੀਡੀਅਮ’ ਦੇ ਨਵੇਂ ਗੀਤ ‘ਚ ਲੱਗਿਆ ਕੈਟਰੀਨਾ, ਆਲਿਆ, ਅਨੁਸ਼ਕਾ ਦੇ ਡਾਂਸ ਦਾ ਤੜਕਾ, ਦੇਖੋ ਵੀਡੀਓ  

ਇਹ ਉਹ ਸਮਾਂ ਹੈ ਜਦੋਂ ਐੱਮ ਐੱਸ ਧੋਨੀ ਕ੍ਰਿਕੇਟ ਦੇ ਮੈਦਾਨ ‘ਤੇ ਵਾਪਸੀ ਕਰਨ ਜਾ ਰਹੇ ਨੇ । ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਧੋਨੀ ਦੇ ਲੱਖਾਂ ਹੀ ਪ੍ਰਸ਼ੰਸਕ ਧੋਨੀ ਨੂੰ ਖੇਡਦੇ ਹੋਏ ਦੇਖਣਗੇ । ਜਿਸ ਲਈ ਧੋਨੀ ਦੇ ਫੈਨਜ਼ ਕਾਫੀ ਉਤਸੁਕ ਨਜ਼ਰ ਆ ਰਹੇ ਨੇ । ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਆਗਾਮੀ ਸੀਜ਼ਨ ਲਈ ਅਭਿਆਸ ਸ਼ੁਰੂ ਕਰਨ ਲਈ ਚੇਨਈ ਪਹੁੰਚ ਗਏ ਹਨ । ਹੋਟਲ ਪਹੁੰਚਣ 'ਤੇ, ਧੋਨੀ ਜਦੋਂ ਕਾਰ ਤੋਂ ਉੱਤਰੇ ਤਾਂ ਉਨ੍ਹਾਂ ਦੇ ਸਵਾਗਤ ਕਰਨ ਲਈ ਸੁਰੱਖਿਆ ਗਾਰਡ ਖੜ੍ਹਿਆ ਹੋਇਆ ਸੀ, ਤਾਂ ਧੋਨੀ ਨੇ ਸੁਰੱਖਿਆ ਗਾਰਡ ਨਾਲ ਹੱਥ ਮਿਲਾ ਕੇ ਸਤਿਕਾਰ ਦਿੱਤਾ । ਉਨ੍ਹਾਂ ਦੀ ਇਸ ਵਰਤਾਉ ਨੇ ਉੱਥੇ ਖੜ੍ਹੇ ਲੋਕਾਂ ਦਾ ਦਿਲ ਜਿੱਤ ਲਿਆ । ਇਹ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ।

 

Every goose shall bump with First Day First Show feels! Just #StartTheWhistles! #HomeSweetDen ?? pic.twitter.com/DpQBIqahZe

— Chennai Super Kings (@ChennaiIPL) March 1, 2020

ਜੇ ਗੱਲ ਕਰੀਏ ਪਿੱਛੇ ਜਿਹੇ ਇੱਕ ਵਾਇਰਲ ਵੀਡੀਓ ਆਇਆ ਸੀ ਜਿਸ ‘ਚ ਉਹ ਬੇਟੀ ਜ਼ੀਵਾ ਦੇ ਨਾਲ ਪੰਜਾਬੀ ਬੋਲਦੇ ਹੋਏ ਨਜ਼ਰ ਆਏ ਸਨ । ਉਹ ਮੈਦਾਨ ਤੋਂ ਦੂਰ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਸਨ । ਧੋਨੀ ਪਿੱਛੇ ਜਿਹੇ ਆਪਣੇ ਪਰਿਵਾਰ ਨਾਲ ਮੰਸੂਰੀ ਛੁੱਟੀਆਂ ਬਿਤਾਉਣ ਪਹੁੰਚੇ ਹੋਏ ਸਨ । ਜਿੱਥੇ ਧੋਨੀ ਨੇ ਆਪਣੀ ਧੀ ਜ਼ੀਵਾ ਨਾਲ ਮਿਲਕੇ ਸਨੋਮੈੱਨ ਵੀ ਬਣਾਇਆ ਸੀ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਵੀ ਕੀਤਾ ਗਿਆ ਸੀ । ਫੈਨਜ਼ ਬੇੜੀ ਬੇਸਬਰੀ ਦੇ ਨਾਲ ਆਪਣੇ ਸਟਾਰ ਖਿਡਾਰੀ ਨੂੰ ਮੈਦਾਨ ‘ਤੇ ਖੇਡਦੇ ਹੋਏ ਦੇਖਣਾ ਚਾਹੁੰਦੇ ਨੇ ।

 

Related Post