MS Dhoni ਨਵੀਂ ਪਾਰੀ ਖੇਡਣ ਲਈ ਤਿਆਰ ਨੇ, ਗ੍ਰਾਫਿਕ ਨਾਵਲ Atharva ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

By  Lajwinder kaur February 3rd 2022 11:01 AM -- Updated: February 3rd 2022 11:06 AM

ਮਹਾਨ ਵਿਕਟਕੀਪਰ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) MS Dhoni, ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਨੇ। ਜੀ ਹਾਂ ਉਹ ਆਪਣੀ ਇੱਕ ਹੋਰ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਉਹ ਹੁਣ ਗ੍ਰਾਫਿਕ ਨਾਵਲ ਅਥਰਵ Atharva ਵਿੱਚ ਨਜ਼ਰ ਆਉਣਗੇ। ਅਥਰਵ (Atharva: The Origin) ਦੀ ਪਹਿਲੀ ਝਲਕ ਨੇ ਸੋਸ਼ਲ ਮੀਡੀਆ ਉੱਤੇ ਧਮਾਲ ਮਚਾ ਦਿੱਤਾ ਹੈ। ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਮੁੜ ਤੋਂ ਦੇਖ ਕੇ ਬਹੁਤ ਖੁਸ਼ ਹਨ।

MS Dhoni And Sakshi p image source instagram

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਬੇਟੇ ਤ੍ਰਿਸ਼ਾਨ ਦੇ ਫਰਸਟ ਬਰਥਡੇਅ ‘ਤੇ ਕਰਵਾਇਆ ਇਹ ਸ਼ਾਨਦਾਰ ਫੋਟੋਸ਼ੂਟ, ਤ੍ਰਿਸ਼ਾਨ ਤੇ ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਬੀਤੀ ਦਿਨੀਂ ਅਥਰਵ ਦੀ ਪਹਿਲੀ ਲੁੱਕ ਵੀਡੀਓ ਨੂੰ ਇੱਕ ਵੀਡੀਓ ਕਲਿੱਪ ਰਾਹੀਂ ਜਾਰੀ ਕੀਤੀ ਗਈ, ਜਿਸ 'ਚ ਧੋਨੀ ਐਨੀਮੇਟਡ ਅਵਤਾਰ 'ਚ ਨਜ਼ਰ ਆ ਰਹੇ ਹਨ। ਇਸ ਗ੍ਰਾਫਿਕ ਨਾਵਲ ਦਾ ਸਿਰਲੇਖ ਅਥਰਵ- ਦ ਓਰਿਜਨ ਹੈ। ਇਹ ਰਮੇਸ਼ ਥਮਿਲਮਨੀ ਦੀ ਕਹਾਣੀ 'ਤੇ ਅਧਾਰਿਤ ਹੈ ਜਿਸ ਨੂੰ ਧੋਨੀ ਐਂਟਰਟੇਨਮੈਂਟ ਦੁਆਰਾ ਸਮਰਥਨ ਦਿੱਤਾ ਗਿਆ ਹੈ। ਧੋਨੀ ਨੇ ਆਪਣੇ ਫੇਸਬੁੱਕ ਪੇਜ 'ਤੇ ਗ੍ਰਾਫਿਕ ਨਾਵਲ 'ਅਥਰਵ: ਦਿ ਓਰਿਜਿਨ' ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ 'ਚ ਉਹ ਇਕ ਸੁਪਰਹੀਰੋ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ, ਜਿਸ ਦਾ ਨਾਂ 'ਅਥਰਵ' ਹੋਵੇਗਾ।

ms dhoni atharva first look image source-www.facebook.com/MSDhoni

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਨੇ ਆਪਣੀ ਮੰਗੇਤਰ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਨਾਮੀ ਗਾਇਕ ਪਹੁੰਚੇ ਵਿਆਹ ‘ਚ

ਧੋਨੀ ਦੇ ਗ੍ਰਾਫਿਕ ਨਾਵਲ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਹੁਣ ਇਸ ਨਾਵਲ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਸ ਟੀਜ਼ਰ 'ਚ ਉਹ ਮਾਹੀ ਭੂਤਾਂ ਦੀ ਫੌਜ ਨਾਲ ਘਿਰੇ ਨਜ਼ਰ ਆ ਰਹੇ ਹਨ ਅਤੇ ਇਕੱਲੇ ਹੀ ਉਨ੍ਹਾਂ ਨਾਲ ਲੜਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਟੀਜ਼ਰ 'ਚ ਫਿਲਹਾਲ ਕੋਈ ਵਾਇਸ ਓਵਰ ਨਹੀਂ ਸੁਣਾਈ ਦੇ ਰਿਹਾ ਹੈ ਪਰ ਸਿਰਫ ਧੋਨੀ ਦਾ ਲੁੱਕ ਹੀ ਨਜ਼ਰ ਆ ਰਿਹਾ ਹੈ। ਇਹ ਗ੍ਰਾਫਿਕ ਨਾਵਲ Virzu Studios ਅਤੇ MIDAS Deals Pvt Ltd ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ।

Related Post