ਲਾਕਡਾਊਨ ਦੇ ਦੌਰਾਨ MS Dhoni ਧੀ ਜ਼ੀਵਾ ਦੇ ਨਾਲ ਬਾਈਕ ‘ਤੇ ਗੇੜੀ ਲਗਾਉਂਦੇ ਹੋਏ ਆਏ ਨਜ਼ਰ, ਵਾਇਰਲ ਹੋਇਆ ਵੀਡੀਓ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਜੀ ਹਾਂ ਇਸ ਵੀਡੀਓ ‘ਚ ਉਹ ਆਪਣੀ ਧੀ ਜ਼ੀਵਾ ਦੇ ਨਾਲ ਬਾਈਕ ਦੀ ਗੇੜੀ ਲਗਾਉਂਦੇ ਹੋਏ ਨਜ਼ਰ ਆਏ । ਪਰ ਲਾਕਡਾਊਨ ਦਾ ਧਿਆਨ ਰੱਖਦੇ ਹੋਏ ਉਹ ਬਾਈਕ ਆਪਣੇ ਰਾਂਚੀ ਵਾਲੇ ਫਾਰਮ ਹਾਊਸ ‘ਚ ਹੀ ਚਲਾਉਂਦੇ ਹੋਏ ਨਜ਼ਰ ਆਏ ।
View this post on Instagram
ਜੀ ਹਾਂ ਉਹ ਇਸ ਸਮੇਂ ਆਪਣੇ ਰਾਂਚੀ ਵਾਲੇ ਫਾਰਮ ਹਾਊਸ ‘ਚ ਆਪਣੀ ਪਤਨੀ ਸਾਕਸ਼ੀ ਤੇ ਧੀ ਜ਼ੀਵਾ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ । ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਹ ਵੀਡੀਓ ਧੋਨੀ ਦੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਧੋਨੀ ਨੂੰ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਬਾਈਕਸ ਦੇ ਨਾਲ ਕਾਫੀ ਪਿਆਰ ਹੈ । ਉਨ੍ਹਾਂ ਨੇ ਆਪਣੇ ਘਰ ‘ਚ ਬਾਈਕਸ ਦੀ ਕਲੈਕਸ਼ਨ ਇਕੱਠੀ ਕੀਤੀ ਹੋਈ ਹੈ । ਧੋਨੀ ਬਾਈਕ ਚਲਾਉਣ ਦਾ ਬਹੁਤ ਸ਼ੌਕੀਨ ਹੈ ਤੇ ਉਹ ਅਕਸਰ ਰਾਂਚੀ ਦੀਆਂ ਸੜਕਾਂ ‘ਤੇ ਗੇੜੀ ਲਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ । ਪਰ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਦੱਸੇ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ ਘਰ ‘ਚ ਹੀ ਬਾਈਕ ਚਲਾਉਂਦੇ ਹੋਏ ਨਜ਼ਰ ਆਏ ।
View this post on Instagram
ਜਿੱਥੇ ਬਾਕੀ ਕ੍ਰਿਕੇਟ ਖਿਡਾਰੀ ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਏ ਨੇ ਤੇ ਆਪਣੀ ਪਲ-ਪਲ ਦੀਆਂ ਚੀਜ਼ਾਂ ਸ਼ੇਅਰ ਕਰਦੇ ਰਹਿੰਦੇ ਨੇ । ਉੱਥੇ ਧੋਨੀ ਸ਼ੋਸਲ ਮੀਡੀਆ ਤੋਂ ਕਾਫੀ ਦੂਰ ਨੇ । ਪਰ ਉਨ੍ਹਾਂ ਦੀ ਲਾਈਫ ਪਾਟਨਰ ਉਨ੍ਹਾਂ ਦੀਆਂ ਅਪਟੇਡ ਸਮੇਂ-ਸਮੇਂ ‘ਤੇ ਦਿੰਦੀ ਰਹਿੰਦੀ ਹੈ । ਲੰਮੀ ਬਰੇਕ ਤੋਂ ਬਾਅਦ ਧੋਨੀ ਨੇ ਆਈ ਪੀ ਐੱਲ ਦੇ ਮੈਦਾਨ ‘ਚ ਕ੍ਰਿਕੇਟ ਖੇਡਦੇ ਹੋਏ ਦਿਖਾਈ ਦੇਣਾ ਸੀ ਪਰ ਕੋਰੋਨਾ ਵਾਇਰਸ ਦੇ ਚੱਲਦੇ ਆਈ ਪੀ ਐੱਲ ਦੇ ਮੈਚਾਂ ਨੂੰ ਟਾਲ ਦਿੱਤਾ ਗਿਆ ਹੈ ।