ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਲਿਆ ਸਿੱਧੂ ਮੂਸੇਵਾਲਾ ਨਾਲ ਪੰਗਾ, ਕਹਿ ਦਿੱਤੀ ਵੱਡੀ ਗੱਲ

By  Rupinder Kaler September 16th 2020 06:34 PM -- Updated: September 16th 2020 06:59 PM

ਗਾਇਕ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ । ਇਸ ਵਾਰ ਸਿੱਧੂ ਮੂਸੇਵਾਲਾ ਧਮਕ ਬੇਸ ਵਾਲਾ ਮੁੱਖ ਮੰਤਰੀ ਕਰਕੇ ਸੁਰਖੀਆਂ ਵਿੱਚ ਹਨ । ਮੁੱਖ ਮੰਤਰੀ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ, ਜਿਸ ਵਿੱਚ ਉਹ ਸਿੱਧਾ ਸਿੱਧੂ ਮੂਸੇਵਾਲਾ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ । ਗੀਤ ਵਿੱਚ ਮੁੱਖ ਮੰਤਰੀ ਸਿੱਧੂ ਮੂਸੇਵਾਲਾ ਨੂੰ ਚੈਲੇਂਜ ਕਰਦਾ ਨਜ਼ਰ ਆ ਰਿਹਾ ਹੈ ।

ਮੁੱਖ ਮੰਤਰੀ ਦਾ ਇਹ ਗੀਤ ਰੀਅਲ ਸੰਜੂ ਨਾਂਅ ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਵਿੱਚ ਉਹ ਸਿੱਧਾ ਸਿੱਧੂ ਤੇ ਨਿਸ਼ਾਨਾ ਲਗਾਉਂਦਾ ਹੈ । ਮੁੱਖ ਮੰਤਰੀ ਦੇ ਇਸ ਗੀਤ ਦੇ ਵੀਵਰਜ਼ ਲਗਾਤਾਰ ਵੱਧਦੇ ਜਾ ਰਹੇ ਹਨ । ਕੁਝ ਲੋਕ ਇਸ ਗੀਤ ਨੂੰ ਲਾਈਕ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਇਸ ਨੂੰ ਡਿਸਲਾਈਕ ਕਰ ਰਹੇ ਹਨ ।

Mukh Mantri

ਕੁਝ ਲੋਕ ਕਮੈਂਟ ਕਰਕੇ ਮੁੱਖ ਮੰਤਰੀ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ । ਹੁਣ ਤੱਕ ਉਸ ਦੇ ਕਈ ਗਾਣੇ ਆ ਚੁੱਕੇ ਹਨ ।

Related Post