ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਲਿਆ ਸਿੱਧੂ ਮੂਸੇਵਾਲਾ ਨਾਲ ਪੰਗਾ, ਕਹਿ ਦਿੱਤੀ ਵੱਡੀ ਗੱਲ

written by Rupinder Kaler | September 16, 2020

ਗਾਇਕ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ । ਇਸ ਵਾਰ ਸਿੱਧੂ ਮੂਸੇਵਾਲਾ ਧਮਕ ਬੇਸ ਵਾਲਾ ਮੁੱਖ ਮੰਤਰੀ ਕਰਕੇ ਸੁਰਖੀਆਂ ਵਿੱਚ ਹਨ । ਮੁੱਖ ਮੰਤਰੀ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ, ਜਿਸ ਵਿੱਚ ਉਹ ਸਿੱਧਾ ਸਿੱਧੂ ਮੂਸੇਵਾਲਾ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ । ਗੀਤ ਵਿੱਚ ਮੁੱਖ ਮੰਤਰੀ ਸਿੱਧੂ ਮੂਸੇਵਾਲਾ ਨੂੰ ਚੈਲੇਂਜ ਕਰਦਾ ਨਜ਼ਰ ਆ ਰਿਹਾ ਹੈ । ਮੁੱਖ ਮੰਤਰੀ ਦਾ ਇਹ ਗੀਤ ਰੀਅਲ ਸੰਜੂ ਨਾਂਅ ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਵਿੱਚ ਉਹ ਸਿੱਧਾ ਸਿੱਧੂ ਤੇ ਨਿਸ਼ਾਨਾ ਲਗਾਉਂਦਾ ਹੈ । ਮੁੱਖ ਮੰਤਰੀ ਦੇ ਇਸ ਗੀਤ ਦੇ ਵੀਵਰਜ਼ ਲਗਾਤਾਰ ਵੱਧਦੇ ਜਾ ਰਹੇ ਹਨ । ਕੁਝ ਲੋਕ ਇਸ ਗੀਤ ਨੂੰ ਲਾਈਕ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਇਸ ਨੂੰ ਡਿਸਲਾਈਕ ਕਰ ਰਹੇ ਹਨ । Mukh Mantri ਕੁਝ ਲੋਕ ਕਮੈਂਟ ਕਰਕੇ ਮੁੱਖ ਮੰਤਰੀ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ । ਹੁਣ ਤੱਕ ਉਸ ਦੇ ਕਈ ਗਾਣੇ ਆ ਚੁੱਕੇ ਹਨ ।

0 Comments
0

You may also like