ਸਿੱਕਾ ਲੈ ਕੇ ਆਏ ਨੇ 'ਮੁੰਦਰੀ' ,ਯੂਟਿਊਬ 'ਤੇ ਪਸੰਦ ਕੀਤਾ ਜਾ ਰਿਹਾ ਨਵਾਂ ਗੀਤ 

By  Shaminder October 11th 2018 11:04 AM

ਸਿੱਕਾ ਦਾ ਨਵਾਂ ਗੀਤ 'ਮੁੰਦਰੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਕੁੜੀ ਦੀ ਤੁਲਨਾ ਸੋਨੇ ਦੀ ਮੁੰਦਰੀ ਨਾਲ ਕੀਤੀ ਗਈ ਹੈ ਅਤੇ ਮੁੰਡੇ ਦੀ ਤੁਲਨਾ ਚਾਂਦੀ ਦੇ ਛੱਲੇ ਨਾਲ ਕੀਤੀ ਗਈ ਹੈ । ਇਸ ਗੀਤ ਦੇ ਬੋਲ ਪਿਰਤੀ ਸੀਲੋਨ ਨੇ ਲਿਖੇ ਨੇ ਜਦਕਿ ਵੀਡਿਓ ਗੁਰੀ ਨੇ ਤਿਆਰ ਕੀਤਾ ਹੈ ।

ਹੋਰ ਵੇਖੋ  : ਜਾਰੀ ਹੋਇਆ ਇਕ ਹੋਰ ਨਵਾਂ ਗੀਤ “ਖੋਟਾ ਸਿੱਕਾ” ਸੋਸ਼ਲ ਮੀਡਿਆ ਤੇ ਕਰ ਰਿਹਾ ਟਰੈਂਡ

https://www.youtube.com/watch?v=FXOmNDfzcKw

 

ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਿੱਕਾ ਨੇ ਗਾਇਆ ਹੈ ਅਤੇ ਇਸ ਗੀਤ ਦਾ ਵੀਡਿਓ ਵੀ ਗੁਰੀ ਨੇ ਬਹੁਤ ਹੀ ਵਧੀਆ ਬਣਾਇਆ ਹੈ ।

ਜਦਕਿ ਮਿਊਜ਼ਿਕ ਦਿੱਤਾ ਹੈ ਬੌਸ ਨੇ ,ਸਿੱਕਾ ਨੇ ਇਸ ਗੀਤ 'ਚ ਵਿਖਾਇਆ ਹੈ ਕਿ ਕਿਸ ਤਰ੍ਹਾਂ ਕਿਸੇ ਕੁੜ੍ਹੀ ਦੇ ਖਿਆਲਾਂ 'ਚ ਉਹ ਗੁਆਚ ਜਾਂਦੇ ਨੇ ਅਤੇ ਜਦੋਂ ਆਪਣੇ ਸੁਪਨਿਆਂ ਅਤੇ ਖਿਆਲਾਂ ਦੀ ਦੁਨੀਆ ਚੋਂ ਉਹ ਬਾਹਰ ਆਉਂਦੇ ਨੇ ਤਾਂ ਉੱਥੇ ਉਹ ਕੁੜ੍ਹੀ ਨਹੀਂ ਬਲਕਿ ਉਨ੍ਹਾਂ ਦਾ ਦੋਸਤ ਹੀ ਮੌਜੂਦ ਹੁੰਦਾ ਹੈ ।

ਇਸ ਗੀਤ ਨੂੰ ਯੂਟਿਊਬ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਬਹੁਤ ਹੀ ਵਧੀਆ ਅਵਾਜ਼ 'ਚ ਸਿੱਕਾ ਨੇ ਗਾਇਆ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਗੀਤ ਨੂੰ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਹੈ

Related Post