ਸੰਗੀਤ ਨਿਰਦੇਸ਼ਕ ਸੁਲੇਮਾਨ ਨੇ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਮੌਤ ਦਾ ਖੋਲਿਆ ਰਾਜ਼

By  Rupinder Kaler July 2nd 2021 10:46 AM

ਮੰਦਿਰਾ ਬੇਦੀ ਦੇ ਪਤੀ ਅਤੇ ਰਾਜ ਕੌਸ਼ਲ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ । ਹਾਲਾਂ ਕਿ ਰਾਜ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਦੋਸਤਾਂ ਨਾਲ ਪਾਰਟੀ ਕੀਤੀ ਸੀ। ਰਾਜ ਦੀ ਜ਼ਿੰਦਗੀ ਦੀ ਆਖ਼ਰੀ ਰਾਤ ਬਹੁਤ ਮੁਸ਼ਕਲ ਭਰੀ ਸੀ। ਜਿਸ ਦਾ ਖੁਲਾਸਾ ਮੰਦਿਰਾ ਬੇਦੀ ਤੇ ਰਾਜ ਦੇ ਦੋਸਤ ਸੁਲੇਮਾਨ ਮਰਚੇਂਟ ਨੇ ਕੀਤਾ ਹੈ । ਪੇਸ਼ੇ ਤੋਂ ਸੰਗੀਤ ਨਿਰਦੇਸ਼ਕ ਸੁਲੇਮਾਨ ਮਰਚੇਂਟ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਰਾਜ ਨੇ ਮੰਦਿਰਾ ਬੇਦੀ ਨੂੰ ਦਿਲ ਦੇ ਦੌਰੇ ਬਾਰੇ ਦੱਸਿਆ ਸੀ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਰੀਆ ਚੱਕਰਵਰਤੀ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੰਗੀ ਆਰਥਿਕ ਮਦਦ

Pic Courtesy: Instagram

ਸੁਲੇਮਾਨ ਨੇ ਦੱਸਿਆ ਕਿ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ 29 ਜੂਨ ਦੀ ਸ਼ਾਮ ਨੂੰ ਰਾਜ ਨੂੰ ਕੁਝ ਅਸਹਿਜ ਮਹਿਸੂਸ ਹੋ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਐਸਿਡਿਟੀ-ਹਟਾਉਣ ਵਾਲੀਆਂ ਗੋਲੀਆਂ ਵੀ ਲੈ ਲਈਆਂ ਅਤੇ ਫਿਰ ਉਹ ਸੌਂ ਗਿਆ, ਪਰ ਉਸ ਤੋਂ ਬਾਅਦ ਰਾਜ ਨੂੰ ਫਿਰ ਤੋਂ ਤਕਲੀਫ ਹੋਈ ਅਤੇ ਉਸਨੇ ਮੰਦਿਰਾ ਨੂੰ ਦੱਸਿਆ ਕਿ ਉਸਨੂੰ ਦਿਲ ਦਾ ਦੌਰਾ ਪਿਆ ਹੈ ।

Pic Courtesy: Instagram

ਰਾਜ ਦੀ ਤਬੀਅਤ ਵਿਗੜਦੀ ਦੇਖ ਮੰਦਿਰਾ ਨੇ ਤੁਰੰਤ ਅਸ਼ੀਸ਼ ਚੌਧਰੀ ਨੂੰ ਬੁਲਾਇਆ ਜੋ ਬਿਨਾਂ ਸਮਾਂ ਗੁਆਏ ਮੰਦਿਰਾ ਦੇ ਘਰ ਆਇਆ ਸੀ। ਮੰਦਿਰਾ ਅਤੇ ਅਸ਼ੀਸ਼ ਨੇ ਤੁਰੰਤ ਰਾਜ ਨੂੰ ਕਾਰ ਵਿਚ ਬਿਠਾਇਆ ਅਤੇ ਲੀਲਾਵਤੀ ਹਸਪਤਾਲ ਲੈ ਗਏ । ਇਸ ਦੌਰਾਨ ਰਾਜ ਬੇਹੋਸ਼ ਹੋ ਗਿਆ।  ਅਗਲੇ 5-10 ਮਿੰਟਾਂ ਵਿੱਚ, ਮੰਦਿਰਾ ਨੂੰ ਅਹਿਸਾਸ ਹੋਇਆ ਕਿ ਉਸਦੀ ਨਬਜ਼ ਨਹੀਂ ਚੱਲ ਰਹੀ। ਗਾਇਕ ਨੇ ਕਿਹਾ ਕਿ ਜੇ ਮੈਂ ਗਲਤ ਨਹੀਂ ਹਾਂ ਤਾਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ ਅਤੇ ਜਦੋਂ ਇਹ ਲੋਕ ਰਾਜ ਨੂੰ ਹਸਪਤਾਲ ਲੈ ਗਏ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Related Post