ਤਰਸੇਮ ਜੱਸਰ ਤੇ ਉਨ੍ਹਾਂ ਦਾ ਰਹੱਸਮਈ ਪ੍ਰੋਜੈਕਟ ਟਰਬਨੇਟਰ

By  Gourav Kochhar March 8th 2018 06:42 AM

Tarsem Jassar shared his upcoming project "Turbanator": ਅਭਿਨੇਤਾ ਤੇ ਗਾਇਕ ਤਰਸੇਮ ਸਿੰਘ ਜੱਸਰ, ਗਾਣੇ ਤੇ ਫਿਲਮਾਂ ਬਣਾਉਣ ਵਿੱਚ ਬਹੁਤ ਤੇਜ਼ ਹਨ | ਜੇ ਗੱਲ ਕਰੀਏ ਟਾਈਮ ਦੀ, ਤਾਂ ਦਸ ਦੇਈਏ ਕਿ ਤਰਸੇਮ ਸਮੇਂ ਤੇ ਬਹੁਤ ਪਾਬੰਦ ਹਨ | ਪਰ ਉਹ ਕੇਹੜਾ ਵਿਸ਼ੇਸ਼ ਪ੍ਰਾਜੈਕਟ ਹੈ ਜਿਸ ਲਈ ਜੱਸਰ ਪਿਛਲੇ ਨੌਂ ਮਹੀਨਿਆਂ ਤੋਂ ਸਾਨੂੰ ਇੰਤਜ਼ਾਰ ਕਰ ਰਹੇ ਹਨ ? ਪਿਛਲੇ ਸਾਲ 9 ਜੂਨ ਨੂੰ "ਅਸੂਲ"' ਦੇ ਗਾਇਕ ਤਰਸੇਮ ਜੱਸਰ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ਤੇ ਦਸਿਆ ਕਿ ਉਹ ਜਲਦ ਕੁਛ ਨਵਾਂ ਕਰਨ ਜਾ ਰਹੇ ਹਨ| ਉਨ੍ਹਾਂਨੇ ਇੱਕ ਤਸਵੀਰ ਸਾਂਝਾ ਕੀਤੀ ਸੀ ਜੋ ਇੱਕ ਮੈਗਜ਼ੀਨ ਕਵਰ ਵਾਂਗ ਦਿਖਾਈ ਦਿੰਦੀ ਸੀ | ਨਾਲ ਹੀ ਕੈਪਸ਼ਨ ਚ ਲਿਖਿਆ ਸੀ ‘ਕਲਾਸਿਕ ਸਰਦਾਰ’, ‘ਟਰਬਨੇਟਰ’, ‘ਸਵੈਗ ਮੇਕਸ ਬੋਇਸ’, ਕਲਾਸ ਜੇਂਟਲਮੈਨ ’ ਐਂਡ ‘ਟਰਬਨ ਮੇਕਸ ਕਿੰਗ’ |

ਤਸਵੀਰਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਸੀ ਕਿ ਉਨ੍ਹਾਂ ਦਾ ਪ੍ਰੋਜੈਕਟ ਸਿੱਖੀ ਤੇ ਸਿੱਖਾਂ ਦੀ ਸ਼ਖ਼ਸੀਅਤ ਦਾ ਸੱਭ ਤੋਂ ਜ਼ਰੂਰੀ ਹਿੱਸਾ 'ਪੱਗ' ਨਾਲ ਸਬੰਧਤ ਹੈ | ਤਰਸੇਮ Tarsem Singh Jassar ਦੇ ਕੁਝ ਗੀਤਾਂ ਅਤੇ ਫਿਲਮਾਂ ਦੀਆਂ ਵਚਨਬੱਧਤਾਵਾਂ ਦੀ ਵਜ੍ਹਾ ਨਾਲ ਇਸ ਪ੍ਰੋਜੈਕਟ ਨੂੰ ਰਿਲੀਜ਼ ਕਰਨ ਚ ਦੇਰੀ ਹੋ ਗਈ | ਹਾਲਾਂਕਿ ਇਸ ਪ੍ਰੋਜੈਕਟ ਦੇ ਰਿਲੀਜ਼ ਦੀ ਤਾਰੀਖ ਬਾਰੇ ਹਾਲੇ ਤਕ ਕੁਝ ਨਹੀਂ ਦੱਸਿਆ ਗਿਆ ਹੈ |

ਜੱਸਰ ਨੇ ਹੁਣ ਇੱਕ ਵਾਰ ਫਿਰ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰ ਦੇ ਨਾਲ ਆਪਣੇ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ :

Sat shri akal ji ... Kaafi time to Ik cheez te mehnat kr riha c and Finally malak ne kirpa kri aa. Almost ready and surprise tuhade sahmne le k aun lagge an ji .. ..............TURBANATOR .................... Releasing soon Baki update jaldi .... Malak Mehar kre .... ? #turbanator #releasing #soon #keepsupporting #tarsemjassar #vehlijantateam #kirpa #wmk

A post shared by Tarsem Jassar (@tarsemjassar) on Mar 5, 2018 at 7:01am PST

ਤੁਹਾਡੇ ਅਨੁਸਾਰ, ਇਹ ਰਹੱਸਮਈ ਪ੍ਰੋਜੈਕਟ ਕੀ ਹੋ ਸਕਦਾ ਹੈ ਜਿਸ ਨੇ ਤਰਸੇਮ ਨੂੰ 9 ਮਹੀਨਿਆਂ ਤੋਂ ਵੱਧ ਵਿਅਸਤ ਰਖਿਆ ?

ਕੀ ਇਹ ਗੀਤ ਹੈ? ਜਾਂ ਕੋਈ ਛੋਟੀ ਫਿਲਮ ਜਾਂ ਕੁਝ ਹੋਰ ? ਇਹ ਤਾਂ ਸਿਰਫ ਸਮੇਂ ਦੇ ਨਾਲ ਹੀ ਪਤਾ ਚਲੇਗਾ | ਪਰੋਜੈਕਟ ਬਾਰੇ ਤੁਹਾਡਾ ਅੰਦਾਜ਼ਾ ਕੀ ਹੈ, ਹੇਠਾਂ ਦਿੱਤੇ ਕਮੇੰਟ੍ਸ ਵਿੱਚ ਟਿੱਪਣੀ ਕਰਕੇ ਸਾਨੂੰ ਦੱਸੋ |

tarsem singh jassar

Related Post