ਤਰਸੇਮ ਜੱਸੜ ਦਾ ਇਹ ਗੀਤ ਬਣਾ ਦੇਵੇਗਾ ਤੁਹਾਨੂੰ ਆਪਣਾ ਮੁਰੀਦ, ਵੇਖੋ ਪਹਿਲੀ ਝੱਲਕ

Written by  Gourav Kochhar   |  February 06th 2018 06:29 AM  |  Updated: February 06th 2018 06:29 AM

ਤਰਸੇਮ ਜੱਸੜ ਦਾ ਇਹ ਗੀਤ ਬਣਾ ਦੇਵੇਗਾ ਤੁਹਾਨੂੰ ਆਪਣਾ ਮੁਰੀਦ, ਵੇਖੋ ਪਹਿਲੀ ਝੱਲਕ

ਜੱਸਰਾਂ ਦਾ ਕਾਕਾ ਅੱਜ ਕਲ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਵਿਚ ਪੂਰੀ ਤਰਾਂ ਨਾਲ ਛਾਇਆ ਹੋਇਆ ਹੈ | ਅਰੇ ਜਨਾਬ ਅਸੀਂ ਗੱਲ ਕਰ ਰਹੇ ਹਾਂ ਬੜੇ ਹੀ ਪ੍ਰਤਿਭਾਵਾਨ, ਬੜੇ ਹੀ ਸ਼ਾਨਦਾਰ ਤੇ ਬੜੇ ਹੀ ਜਾਨਦਾਰ ਕਲਾਕਾਰ ਤਰਸੇਮ ਜੱਸਰ ਦੀ |

ਤਰਸੇਮ ਜੱਸਰ ਦਾ ਕੋਈ ਗੀਤ ਹੋਵੇ ਜਾਂ ਕੋਈ ਫਿਲਮ, ਉਨ੍ਹਾਂ ਦੀ ਟੀਮ ਇੰਨ੍ਹੀ ਕੁ ਕਮਾਲ ਦੀ ਹੈ ਕਿ ਹਰ ਵਾਰ ਕੁਝ ਘੈਂਟ ਹੀ ਲੈ ਕੇ ਆਉਂਦੇ ਨੇ | ਤੇ ਇਸ ਵਾਰ ਤਰਸੇਮ ਜੱਸਰ ਲੈ ਕੇ ਆ ਰਹੇ ਨੇ ਇਕ ਇਹੋ ਜਿਹਾ ਗੀਤ ਜੋ ਹੈ “ਗੀਤ ਦੀ ਵਰਗੀ” | ਹਾਂ ਜੀ ਗੀਤ ਦਾ ਨਾਮ ਹੈ, “ਗੀਤ ਦੀ ਵਰਗੀ”, ਇਸ ਗੀਤ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੀ ਹੈ ਤੇ ਯੂ-ਟਿਊਬ ਤੇ ਟਰੇਂਡਿੰਗ ਦੀ ਲਿਸਟ ਦੇ ਵਿਚ ਸ਼ਾਮਿਲ ਹੋ ਚੁਕਿਆ ਹੈ |

https://youtu.be/hdXmRcm_Mlc

ਇਹ ਗੀਤ ਲਿਖਿਆ ਵੀ ਖੁਦ ਤਰਸੇਮ ਜੱਸਰ ਦਾ ਹੀ ਹੈ ਤੇ ਇਸ ਗੀਤ ਦੇ ਵੀਡੀਓ ਦੇ ਵਿਚ ਤੁਹਾਨੂੰ ਮਸ਼ਹੂਰ ਅਦਾਕਾਰਾ ਓਸ਼ੇਨ ਬਰਾਰ ਨਜ਼ਰ ਆਉਣਗੇ | ਇਸ ਕਰਕੇ ਕੁਲ ਮਿਲਾ ਕੇ ਜੇ ਕਿਹਾ ਜਾਵੇ ਤੇ ਗਾਣਾ ਇਹ ਐਂਡ ਹੀ ਕਰਵਾਉਣ ਵੱਲ ਹੈ 9 ਫਰਵਰੀ ਨੂੰ | ਤਾਰੀਖ ਯਾਦ ਕਰ ਲਓ ਕਿਉਂਕਿ 9 ਤਾਰੀਖ ਨੂੰ ਹੀ ਗੀਤ ਵੱਜਣ ਵੱਲ ਹੈ ਜੀ ਲਗਾਤਾਰ !

Tarsem Jassar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network