ਨਛੱਤਰ ਗਿੱਲ ਦਾ ਨਵਾਂ ਸਿੰਗਰ ਟਰੈਕ ‘ਕਮਲੀ ਨੂੰ’ ਸਰੋਤਿਆਂ ਦੇ ਹੋਇਆ ਰੁਬਰੂ, ਵੇਖੋ ਵੀਡੀਓ

By  Lajwinder kaur April 16th 2019 04:18 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਨਛੱਤਰ ਗਿੱਲ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਪਹਿਚਾਣ ਬਣਾਈ ਹੋਈ ਹੈ। ਨਛੱਤਰ ਗਿੱਲ ਜੋ ਕਿ ਆਪਣਾ ਨਵਾਂ ਗੀਤ 'ਕਮਲੀ ਨੂੰ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਇਹ ਗੀਤ ਸੈਡ ਸੌਂਗ ਹੈ, ਜਿਸ ਨੂੰ ਨਛੱਤਰ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਪਰਮੀਸ਼ ਵਰਮਾ ਦਾ ਗੀਤ 'ਪਿੰਡਾਂ ਵਾਲੇ ਜੱਟ' ਪਾ ਰਿਹਾ ਹੈ ਧੱਕ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

'ਕਮਲੀ ਨੂੰ' ਗਾਣੇ ਦੇ ਬੋਲ ਗੀਤਕਾਰ 'ਮਨਜੀਤ ਪੰਡੋਰੀ' ਦੀ ਕਲਮ ਚੋਂ ਨਿਕਲੇ ਨੇ ਅਤੇ ਮਿਊਜ਼ਿਕ ਦਿਲਜੀਤ ਸਿੰਘ ਨੇ ਦਿੱਤਾ ਹੈ। ਸੰਦੀਪ ਸ਼ਰਮਾ ਵੱਲੋਂ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਨਛੱਤਰ ਗਿੱਲ ਨੇ ਗੀਤ 'ਚ ਕੁੜੀ ਦੇ ਮਨ ਦੇ ਜਜ਼ਬਾਤਾਂ ਨੂੰ ਗਾਇਆ ਹੈ। ਵੀਡੀਓ ਦੀ ਕਹਾਣੀ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਪਿਆਰ ਕਰਨ ਵਾਲਿਆਂ ‘ਚ ਕਿਸੇ ਛੋਟੀ ਜਿਹੀ ਗਲਤਫ਼ਹਿਮੀ ਨਾਲ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਯੂ-ਟਿਊਬ ਉਤੇ ਇਸ ਗੀਤ ਨੂੰ ਬਲਿਊ ਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post