ਜਾਣੋ ਕੀ ਕਹਿੰਦਾ ਹੈ ਗੁਰਲੇਜ਼ ਅਖਤਰ ਦਾ ਨਖਰੇ ਦਾ ਮੁੱਲ

By  Rajan Sharma September 21st 2018 08:46 AM

ਪੰਜਾਬੀ ਗਾਇਕ ” ਗੁਰਪਿੰਦਰ ਪਨਾਗ ਅਤੇ ਗੁਰਲੇਜ਼ ਅਖਤਰ ” gurlez akthar ਹਾਜਿਰ ਹਨ ਆਪਣੇ ਨਵੇਂ ਪੰਜਾਬੀ ਗੀਤ ” ਨਖਰੇ ਦਾ ਮੁੱਲ” ਲੈਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ” ਗੁਰਪਿੰਦਰ ਪਨਾਗ ਅਤੇ ਗੁਰਲੇਜ਼ ਅਖਤਰ ” ਦਾ ਨਵਾਂ ਪੰਜਾਬੀ ਗੀਤ ”ਨਖਰੇ ਦਾ ਮੁੱਲ” punjabi song ਰਿਲੀਜ ਹੋਇਆ ਹੈ | ਇਸ ਗੀਤ ਦੇ ਬੋਲ ” ਅਮਨ ਧਨੋਆ ” ਨੇਂ ਲਿਖੇ ਹਨ ਅਤੇ ਮਿਊਜ਼ਿਕ ” ਮਿਊਜ਼ਿਕ ਐਮਪਾਇਰ ” ਨੇਂ ਦਿੱਤਾ ਹੈ | ਇਸ ਗੀਤ ਵਿੱਚ ਇੱਕ ਲੜਕੀ ਲੜਕੇ ਨੂੰ ਆਪਣੇ ਨੱਖਰਿਆ ਬਾਰੇ ਦੱਸ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਹ ਮਹਿੰਗੇ ਮਹਿੰਗੇ ਬਰੈਂਡ ਦੇ ਕੱਪੜੇ ਪਾਉਂਦੀ ਹੈ ਅਤੇ ਐਲ ਵੀ ਦਾ ਬੈਗ ਰੱਖਦੀ ਹੈ ਤੇ ਤੇਰੇ ਤੋਂ ਮੇਰੇ ਨਖਰੇ ਦਾ ਮੁੱਲ ਨਹੀਂ ਚੱਕਿਆ ਜਾਣਾ ਤੇ ਅੱਗੋਂ ਫਿਰ ਲੜਕਾ ਵੀ ਉਸਨੂੰ ਜਵਾਬ ਦਿੰਦਾ ਹੈ ਕਿ ਜੱਟ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਮੇਰੇ ਸ਼ੋਂਕ ਵੀ ਬਹੁਤ ਮਹਿੰਗੇ ਹਨ |

https://www.youtube.com/watch?v=pIWLcoQlg04

ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੇਕਰ ਆਪਾਂ ਗੁਰਲੇਜ਼ ਅਖਤਰ gurlez akthar ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹਨਾਂ ਨੇਂ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ |

ਗੁਰਲੇਜ਼ ਅਖਤਰ ਦੇ ਗੀਤਾਂ punjabi song ਦੇ ਦੀਵਾਨੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਹਨ | ਗੁਰਪਿੰਦਰ ਪਨਾਗ ਦਾ ਇਸ ਤੋਂ ਪਹਿਲਾ ਵੀ ਗੀਤ ਆਇਆ ਸੀ ਜਿਸਦਾ ਨਾਮ ਸੀ ” ਬੈਕਗਰਾਉਂਡ ” | ਇਸ ਗੀਤ ਦੇ ਬੋਲ ” ਅਮਨ ਧਨੋਆ ” ਨੇਂ ਲਿਖੇ ਸਨ ਅਤੇ ਮਿਊਜ਼ਿਕ ” ਦੇਸੀ ਰੂਟਜ ” ਦੁਆਰਾ ਦਿੱਤਾ ਗਿਆ ਸੀ |

Related Post