ਇਸ ਅਦਾਕਾਰਾ ਨੇ ਨਸੀਰੂਦੀਨ ਸ਼ਾਹ ਦੇ ਨਾਲ ਕੰਮ ਕਰਨ ਤੋਂ ਕਰ ਦਿੱਤਾ ਸੀ ਇਨਕਾਰ,ਜਨਮ ਦਿਨ 'ਤੇ ਜਾਣੋਂ ਖ਼ਾਸ ਗੱਲਾਂ 

By  Shaminder July 20th 2019 12:39 PM -- Updated: July 20th 2021 04:47 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਦੱਸਣ ਜਾ ਰਹੇ ਹਾਂ । ਨਸੀਰੂਦੀਨ ਦਾ ਜਨਮ ਅੱਜ ਦੇ ਦਿਨ ਯਾਨੀ ਕਿ 20 ਜੁਲਾਈ ਨੂੰ ਹੋਇਆ ਉਹ ਆਪਣਾ 70ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ।

ਹੋਰ ਵੇਖੋ :ਬਾਲੀਵੁੱਡ ਫ਼ਿਲਮ ਮਿਲਣ ਤੋਂ ਬਾਅਦ ਸੋਨੀਆ ਮਾਨ ਨੇ ਸਾਈਂ ਲਾਲ ਬਾਦਸ਼ਾਹ ਦੇ ਦਰਬਾਰ ‘ਤੇ ਜਾ ਕੇ ਕੀਤਾ ਸ਼ੁਕਰਾਨਾ

Image result for naseeruddin shah with shabana

ਕਈਆਂ ਫ਼ਿਲਮਾਂ 'ਚ ਉਨ੍ਹਾਂ ਨੇ ਮੁੱਖ ਅਦਾਕਾਰ ਦੇ ਤੌਰ ਤੇ ਕਈ ਫ਼ਿਲਮਾਂ 'ਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ ।ਉਨ੍ਹਾਂ ਦਾ ਜਨਮ 20 ਜੁਲਾਈ 1949 ਨੂੰ ਯੂਪੀ ਦੇ ਬਾਰਾਂਬੰਕੀ 'ਚ ਹੋਇਆ ਸੀ । ਉਨ੍ਹਾਂ ਦਾ ਪਰਿਵਾਰ ਕਾਫੀ ਪੜਿਆ ਲਿਖਿਆ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਵੱਡੇ ਅਧਿਕਾਰੀ ਸਨ । ਉਨ੍ਹਾਂ ਦੇ ਪਿਤਾ ਵੀ ਚਾਹੁੰਦੇ ਸਨ ਕਿ ਨਸੀਰ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਨ ਪਰ ਉਨ੍ਹਾਂ ਦੀ ਕਿਸਮਤ 'ਚ ਸ਼ਾਇਦ ਕੁਝ ਹੋਰ ਹੀ ਲਿਖਿਆ ਸੀ ।

Image result for naseeruddin shah with shabana

ਨਸੀਰੂਦੀਨ ਦੀ ਇਸ ਜ਼ਿੱਦ ਕਾਰਨ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਨਾਲ ਨਰਾਜ਼ ਸਨ । ਆਪਣੇ ਫ਼ਿਲਮੀ ਕਰੀਅਰ 'ਚ ਉਹ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ । ਇੱਕ ਇੰਟਰਵਿਊ 'ਚ ਨਸੀਰੂਦੀਨ ਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਐਫਟੀਆਈਆਈ 'ਚ ਟ੍ਰੇਨਿੰਗ ਦੌਰਾਨ ਇੱਕ ਫ਼ਿਲਮ 'ਚ ਉਨ੍ਹਾਂ ਨੂੰ ਅਤੇ ਓਮ ਪੁਰੀ ਨੂੰ ਕਾਸਟ ਕੀਤਾ ਜਾਣਾ ਸੀ ਪਰ ਉਨ੍ਹਾਂ ਦੀ ਤਸਵੀਰ ਵੇਖਣ ਤੋਂ ਬਾਅਦ ਸ਼ਬਾਨਾ ਆਜ਼ਮੀ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ ।ਉਨ੍ਹਾਂ ਦਾ ਕਹਿਣਾ ਸੀ ਕਿ ਓਮਪੁਰੀ 'ਤੇ ਨਸੀਰੂਦੀਨ ਦੀ ਸ਼ਕਲ ਉਸ ਨੂੰ ਪਸੰਦ ਨਹੀਂ ਹੈ । ਪਰ ਇਸ ਤੋਂ ਬਾਅਦ ਇਹ ਤਿੰਨੇ ਇੱਕਠੇ ਕਈ ਫ਼ਿਲਮਾਂ 'ਚ ਨਜ਼ਰ ਆਏ ਸਨ ।

 

Related Post