ਹਾਰਦਿਕ ਪਾਂਡਿਆ ਦਾ ਬੇਟਾ ਹੋਇਆ ਇੱਕ ਮਹੀਨੇ ਦਾ, ਨਤਾਸ਼ਾ ਨੇ ਪੋਸਟ ਪਾ ਕੇ ਕੀਤਾ ਨਵਾਂ ਖੁਲਾਸਾ

By  Lajwinder kaur August 31st 2020 12:47 PM

ਇੰਡੀਅਨ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਇਨ੍ਹਾਂ ਦਿਨੀਂ ਖੂਬ ਸੁਰਖੀਆਂ ‘ਚ ਚੱਲ ਰਹੇ ਨੇ । ਦੋਵੇਂ ਜਣੇ ਨਵੇਂ-ਨਵੇਂ ਮੰਮੀ-ਪਾਪਾ ਬਣੇ ਨੇ । ਮਹੀਨੇ ਪਹਿਲਾਂ ਹੀ ਨਤਾਸ਼ਾ ਸਟੈਨਕੋਵਿਚ ਨੇ ਬੇਟੇ ਨੂੰ ਜਨਮ ਦਿੱਤਾ ਹੈ ।

 ਦੋਵਾਂ ਦਾ ਬੇਟਾ ਇੱਕ ਮਹੀਨੇ ਦਾ ਹੋ ਗਿਆ ਹੈ । ਜਿਸ ਕਰਕੇ ਨਤਾਸ਼ਾ ਨੇ ਬਹੁਤ ਹੀ ਖ਼ਾਸ ਪੋਸਟ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ । ਤਸਵੀਰ ‘ਚ ਦੇਖ ਸਕਦੇ ਹੋ ਕਿ ਨਤਾਸ਼ਾ ਨੇ ਬੇਟੇ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਪਿਛੇ ਹਾਰਦਿਕ ਪਾਂਡਿਆ ਦੀ ਤਸਵੀਰ ਨਜ਼ਰ ਆ ਰਹੀ ਹੈ । ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਤੋਂ ਵੀ ਪਰਦਾ ਚੁੱਕ ਦਿੱਤਾ ਹੈ । ਉਨ੍ਹਾਂ ਕੈਪਸ਼ਨ ‘ਚ ਲਿਖਿਆ ਹੈ, ‘Agastya #ਇੱਕ ਮਹੀਨੇ ਦਾ ਹੋ ਗਿਆ ਹੈ, ਅਸੀਂ ਦੋਵੇਂ ਹਾਰਦਿਕ ਪਾਂਡਿਆ ਨੂੰ ਬਹੁਤ ਪਿਆਰ ਕਰਦੇ ਹਾਂ’। ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਵਧਾਈ ਵਾਲੇ ਕਮੈਂਟਸ ਆ ਚੁੱਕੇ ਨੇ ।

ਦੱਸ ਦਈਏ ਇਸ ਸਮੇਂ ਹਾਰਦਿਕ ਪਾਂਡਿਆ ਦੇਸ਼ ਤੋਂ ਬਾਹਰ ਨੇ । ਉਹ IPL 2020 ਖੇਡਣ ਲਈ ਯੂਏਈ ਗਏ ਹੋਏ ਨੇ । ਅਗਲੇ ਮਹੀਨੇ ਤੋਂ ਕ੍ਰਿਕੇਟ ਖਿਡਾਰੀ ਖੇਡ ਦੇ ਮੈਦਾਨ ‘ਚ ਖੇਡਦੇ ਹੋਏ ਨਜ਼ਰ ਆਉਣਗੇ ।

Related Post