ਨਤਾਸ਼ਾ ਨੇ ਸ਼ੇਅਰ ਕੀਤੀਆਂ ਆਪਣੇ ਬੇਟੇ ਦੀਆਂ ਨਵੀਆਂ ਤਸਵੀਰਾਂ, ਛਾਈਆਂ ਸੋਸ਼ਲ ਮੀਡੀਆ ‘ਤੇ

By  Lajwinder kaur August 12th 2020 03:48 PM -- Updated: August 12th 2020 03:53 PM

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਜਿਨ੍ਹਾਂ ਦੇ ਘਰ 30 ਜੁਲਾਈ ਨੂੰ ਨੰਨ੍ਹੇ ਮਹਿਮਾਨ ਨੇ ਐਂਟਰੀ ਕੀਤੀ ਹੈ । ਦੋਵੇਂ ਜਾਣੇ ਆਪਣੇ ਮਾਪੇ ਬਣਨ ਦੀ ਖ਼ੁਸ਼ੀ ਸੋਸ਼ਲ ਮੀਡੀਆ ਦੇ ਰਾਹੀ ਆਪਣੇ ਫੈਨਜ਼ ਨੂੰ ਦਿੱਤੀ ਸੀ । 

ਨਤਾਸ਼ਾ ਨੇ ਆਪਣੇ ਬੇਟੇ ਦੀਆਂ ਕੁਝ ਨਵੀਆਂ ਤਸਵੀਰਾਂ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਨੇ । ਨਤਾਸ਼ਾ ਆਪਣੇ ਬੇਟੇ ਦੇ ਨਾਲ ਪਿਆਰ ਨਾਲ ਖੇਡਾਉਂਦੀ ਹੋਏ ਨਜ਼ਰ ਆ ਰਹੀ ਹੈ । ਇਹ ਤਸਵੀਰਾਂ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ।

ਜੇ ਗੱਲ ਕਰੀਏ ਨਤਾਸ਼ਾ ਜੋ ਕਿ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਨਾਮੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਵੀ ਕਰ ਚੁੱਕੇ ਨੇ।

Related Post