ਭਾਰਤੀ ਜਵਾਨਾਂ ਦੀ ਬਹਾਦਰੀ ਨੂੰ ਪੇਸ਼ ਕਰੇਗਾ ਅਜ਼ਾਦੀ ਦੇ ਸੱਤਰ ਸਾਲ ਬਾਅਦ ਬਣਿਆ ਨੈਸ਼ਨਲ ਵਾਰ ਮੈਮੋਰੀਅਲ 

By  Shaminder February 26th 2019 11:45 AM

ਦੇਸ਼ ਦੀ ਅਜ਼ਾਦੀ ਦੀ ਖਾਤਿਰ ਪਤਾ ਨਹੀਂ ਕਿੰਨੇ ਕੁ ਦੇਸ਼ ਭਗਤਾਂ ਨੇ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ । ਅਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਚੋਂ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਅੱਜ ਤੱਕ ਅਣਗੌਲਿਆ ਗਿਆ ਹੈ । ਅਜ਼ਾਦੀ ਦੀ ਲੜਾਈ 'ਚ ਸ਼ਹੀਦ ਹੋਣ ਵਾਲੇ ਯੋਧਿਆਂ ਦੀ ਯਾਦ 'ਚ ਇੱਕ ਨੈਸ਼ਨਲ ਵਾਰ ਮੈਮੋਰੀਅਲ  ਬਣਾਇਆ ਗਿਆ ਹੈ । ਜਿਸ ਦਾ ਉਦਘਾਟਨ ਅਜ਼ਾਦੀ ਦੇ ਲੱਗਭੱਗ ਸੱਤਰ ਸਾਲ ਬਾਅਦ ਕੀਤਾ ਗਿਆ ਹੈ ।

ਹੋਰ ਵੇਖੋ :ਪਾਕਿਸਤਾਨ ਦੇ 93 ਹਜ਼ਾਰ ਫੌਜੀਆਂ ਨੇ ਟੇਕੇ ਸਨ ਭਾਰਤ ਅੱਗੇ ਗੋਡੇ, ਇਸ ਕਹਾਣੀ ਨੂੰ ਬਿਆਨ ਕਰੇਗੀ ਜਾਨ ਅਬਰਾਹਮ ਦੀ ਫ਼ਿਲਮ, ਦੇਖੋ ਵੀਡਿਓ

pm modi inauguration war memorial के लिए इमेज परिणाम

ਦਿੱਲੀ 'ਚ ਇੰਡੀਆ ਗੇਟ ਦੇ ਨਜ਼ਦੀਕ ਸਥਿਤ ਇਸ ਚੌਵੀ ਏਕੜ 'ਚ ਫੈਲੇ ਇਸ ਸਮਾਰਕ 'ਚ ਸੋਲਾਂ ਆਨਰ ਵਾਲ ਬਣੇ ਹੋਏ ਨੇ । ਜਿਸ 'ਤੇ ਲੱਗੇ ਬੋਰਡ 'ਤੇ ਅਜ਼ਾਦੀ ਤੋਂ ਬਾਅਦ ਹੋਏ ਯੁੱਧ ਅਤੇ ਅੱਤਵਾਦ ਨੂੰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਸ਼ਹੀਦ ਹੋਏ ਪੱਚੀ ਹਜ਼ਾਰ ਤੋਂ ਜ਼ਿਆਦਾ ਦੇ ਕਰੀਬ ਜਵਾਨਾਂ ਦੇ ਨਾਮ ਸੁਨਹਿਰੀ ਅੱਖਰਾਂ 'ਚ ਦਰਜ ਨੇ ।

ਹੋਰ ਵੇਖੋ :ਸ਼ਾਹਿਦ ਕਪੂਰ ਦਾ ਅੱਜ ਜਨਮ ਦਿਨ,ਪਿਤਾ ਨੇ ਲਿਖੀ ਭਾਵੁਕ ਪੋਸਟ

pm modi inauguration war memorial के लिए इमेज परिणाम

ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਸ ਯਾਦਗਾਰ 'ਚ ਇਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ।ਦੇਸ਼ ਦੀ ਅਜ਼ਾਦੀ ਦੀ ਖਾਤਿਰ ਜਿਨ੍ਹਾਂ ਮਹਾਨ ਵੀਰ ਸਪੂਤਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਅਤੇ ਅਜ਼ਾਦੀ ਤੋਂ ਬਾਅਦ ਅੱਤਵਾਦ ਨਾਲ ਲੜਦੇ ਹੋਏ ਵੀ ਕੁਝ ਜਵਾਨ ਸ਼ਹੀਦ ਹੋ ਗਏ ਅਤੇ ਕੁਝ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੇ ਲੇਖੇ ਲਾ ਗਏ । ਉਨ੍ਹਾਂ ਜਵਾਨਾਂ ਦੀ ਯਾਦ 'ਚ ਇਹ ਮੈਮੋਰੀਅਲ ਬਣਾਇਆ ਗਿਆ ਹੈ ।

pm modi inauguration war memorial के लिए इमेज परिणाम

 

Related Post