ਮੌਤ ਤੋਂ ਕੁਝ ਘੰਟੇ ਪਹਿਲਾਂ ਨੱਟੂ ਕਾਕਾ ਦੀ ਹੋ ਗਈ ਸੀ ਇਸ ਤਰ੍ਹਾਂ ਦੀ ਹਾਲਤ, ਮੇਕਅਪ ਕਰਕੇ ਦੁਨੀਆ ਨੂੰ ਕਿਹਾ ਅਲਵਿਦਾ

By  Rupinder Kaler October 12th 2021 02:56 PM

ਨੱਟੂ ਕਾਕਾ (nattu kaka) ਯਾਨੀ ਘਣਸ਼ਾਮ ਨਾਇਕ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ । ਘਣਸ਼ਾਮ (Ghanshyam Nayak) ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਹੇ ਸਨ । 3 ਅਕਤੂਬਰ ਨੂੰ ਅਦਾਕਾਰ ਨੇ ਆਖਰੀ ਸਾਹ ਲਿਆ । ਕੁਝ ਮਹੀਨੇ ਪਹਿਲਾਂ ਉਹਨਾਂ ਦੇ ਦੋ ਅਪਰੇਸ਼ਨ ਵੀ ਹੋਏ ਸਨ । 77 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਘਣਸ਼ਾਮ ਨੇ ਆਪਣੀ ਬਿਮਾਰੀ ਨਾਲ ਕਿਸ ਤਰ੍ਹਾਂ ਲੜਾਈ ਲੜੀ ਉਹਨਾਂ ਦੇ ਬੇਟੇ ਨੇ ਹਾਲ ਹੀ ਵਿੱਚ ਇਸ ਦਾ ਖੁਲਾਸਾ ਕੀਤਾ ਹੈ ।

Image Source: Instagram

ਹੋਰ ਪੜ੍ਹੋ :

ਦੱਸੋ ਇਹਨਾਂ ਦੋ ਤਸਵੀਰਾਂ ਵਿੱਚੋਂ ਕਿਸ ਤਸਵੀਰ ਵਿੱਚ ਹੈ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ

Image Source: Instagram

ਉਹਨਾਂ (Ghanshyam Nayak) ਦੇ ਬੇਟੇ ਵਿਕਾਸ ਨੇ ਦੱਸਿਆ ‘ਇੱਕ ਸਾਲ ਪਹਿਲਾਂ ਮੇਰੇ ਪਿਤਾ ਦੀ ਕੈਂਸਰ ਦੀ ਸਰਜਰੀ ਹੋਈ ਸੀ । ਉਹਨਾਂ (nattu kaka)  ਦਾ ਕੈਂਸਰ ਏਨਾ ਦੁਰਲਭ ਸੀ ਕਿ ਉਹਨਾਂ ਦਾ ਇਲਾਜ਼ ਬਹੁਤ ਔਖਾ ਸੀ । ਉਹਨਾਂ ਦੇ 30 ਰੇਡੀਏਸ਼ਨ ਸੈਸ਼ਨ ਹੋਏ ਸਨ । ਸਭ ਕੁਝ ਠੀਕ ਹੁੰਦਾ ਦਿਖਾਈ ਦੇ ਰਿਹਾ ਸੀ । ਪਰ ਸਾਲ 2021 ਵਿੱਚ ਪਾਪਾ ਦਾ ਚਿਹਰਾ ਸੁੱਜ ਗਿਆ । ਅਸੀਂ ਸੋਚਿਆ ਕਿ ਇਹ ਰੇਡੀਏਸ਼ਨ ਕਰਕੇ ਹੈ ।

Image Source: Instagram

ਪਰ ਜਾਂਚ ਵਿੱਚ ਪਤਾ ਲੱਗਿਆ ਕਿ ਉਹਨਾਂ (nattu kaka)  ਦਾ ਕੈਂਸਰ ਫੇਫੜਿਆਂ ਵਿੱਚ ਫੈਲ ਗਿਆ ਹੈ’ । ਅਖੀਰਲੇ ਸਮੇਂ ਦੀ ਗੱਲ ਕਰਦੇ ਹੋਏ ਉਸ ਨੇ ਦੱਸਿਆ ਕਿ ‘ਹਾਲਾਂਕਿ, 2 ਅਕਤੂਬਰ ਨੂੰ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਮੈਂ ਕੌਣ ਹਾਂ ਉਹ ਆਪਣਾ ਹੀ ਨਾਂਅ ਭੁੱਲ ਗਏ ਸਨ । ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਉਹ ਦੂਜੀ ਦੁਨੀਆ ਵਿੱਚ ਜਾਣ ਲੱਗੇ ਹਨ । ਉਹਨਾਂ ਦੇ ਆਖਰੀ ਸਮੇਂ ਅਸੀਂ ਪ੍ਰੋਫੈਸ਼ਨਲ ਮੇਕਅਪ ਮੈਨ ਨੂੰ ਬੁਲਾਇਆ ਤੇ ਉਹਨਾਂ ਦਾ ਮੇਕਅੱਪ ਕਰਵਾਇਆ ਕਿਉਂਕਿ ਉਹ ਮੇਕਅੱਪ ਕਰਕੇ ਮਰਨਾ ਚਾਹੁੰਦੇ ਸਨ’ ।

 

Related Post