ਪਿਆਰ 'ਚ ਹੋਈਆਂ ਗਲਤੀਆਂ ਨੂੰ ਭੁੱਲ ਕੇ ਇੱਕ ਹੋਣ ਦਾ ਸੁਨੇਹਾ ਦਿੰਦਾ ਹੈ ਕਮਲ ਖ਼ਾਨ ਦੀ ਅਵਾਜ਼ 'ਚ ਨੌਕਰ ਵਹੁਟੀ ਦਾ ਫ਼ਿਲਮ ਦਾ ਇਹ ਗੀਤ

By  Aaseen Khan August 18th 2019 06:45 PM

23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਸਟਾਰਰ ਫ਼ਿਲਮ 'ਨੌਕਰ ਵਹੁਟੀ ਦਾ' ਜਿਹੜੀ ਇੱਕ ਫੈਮਿਲੀ ਡਰਾਮਾ ਫ਼ਿਲਮ ਹੋਣ ਵਾਲੀ ਹੈ। ਫ਼ਿਲਮ ਦਾ ਖੂਬਸੂਰਤ ਗੀਤ 'ਇੱਕ ਮੌਕਾ' ਕਮਲ ਖ਼ਾਨ ਦੀ ਸ਼ਾਨਦਾਰ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਤੇ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਗੀਤ ਪਿਆਰ 'ਚ ਹੁੰਦੀਆਂ ਗਲਤੀਆਂ ਨੂੰ ਭੁਲਾ ਕੇ ਮਾਫ ਕਰਨ ਤੇ ਆਪਣਿਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਪਿਆਰਾ ਜਿਹਾ ਸੰਦੇਸ਼ ਦਿੰਦਾ ਹੈ।

ਨੌਕਰ ਵਹੁਟੀ ਦਾ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।

ਹੋਰ ਵੇਖੋ : ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ

ਇਸ ਫ਼ਿਲਮ ਰਾਹੀਂ ਕੁਲਰਾਜ ਰੰਧਾਵਾ ਲੰਬੇ ਅਰਸੇ ਬਾਅਦ ਪੰਜਾਬੀ ਫ਼ਿਲਮਾਂ ‘ਚ ਵਾਪਸੀ ਕਰ ਰਹੇ ਹਨ। ਦੇਖਣਾ ਹੋਵੇਗਾ ਕੁਲਰਾਜ ਰੰਧਾਵਾ ਅਤੇ ਬਿੰਨੂ ਢਿੱਲੋਂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

Related Post