ਗਿੱਪੀ ਗਰੇਵਾਲ ਨੇ ਬਿਆਨ ਕੀਤਾ ਮਰਦਾਂ ਦੇ ਦਿਲਾਂ ਦਾ ਹਾਲ ‘ਨੌਕਰ ਵਹੁਟੀ ਦਾ’ ਦੇ ਟਾਈਟਲ ਟਰੈਕ ‘ਚ, ਦੇਖੋ ਵੀਡੀਓ

By  Lajwinder kaur August 9th 2019 11:32 AM

ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਆਉਣ ਵਾਲੀ ਫ਼ਿਲਮ ‘ਨੌਕਰ ਵਹੁਟੀ ਦਾ’ ਜਿਸ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਬਣੀ ਹੋਈ ਹੈ, ਸਪੈਸ਼ਲ ਵਿਆਹੇ ਹੋਏ ਜੋੜਿਆਂ ‘ਚ। ਜੀ ਹਾਂ ਜਿਸ ਦੇ ਚੱਲਦੇ ਫ਼ਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ।

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਛਾਈ ਫ਼ਿਲਮ ‘ਝੱਲੇ’ ਤੋਂ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਪਹਿਲੀ ਝਲਕ

ਗਿੱਪੀ ਗਰੇਵਾਲ ਨੇ ‘ਨੌਕਰ ਵਹੁਟੀ ਦਾ’ ਗਾਣੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਗਾਏ ਨੂੰ ਟੀਵੀ ਉੱਤੇ ਪੀਟੀਸੀ ਚੱਕਦੇ ਤੇ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਗਾਣੇ ‘ਚ ਦੁਨੀਆ ਦੇ ਹਰ ਮਰਦ ਦੇ ਦਿਲ ਦੇ ਦਰਦ ਨੂੰ ਬੜੀ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗਾਣੇ ਨੂੰ ਯੂ ਟਿਊਬ ਉੱਤੇ ਟੀ-ਸੀਰੀਜ਼ ਦੇ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ।

 

View this post on Instagram

 

Title Track of the upcoming movie #NaukarVahutiDa is all set to release on 9th August, Friday exclusively on PTC Punjabi & PTC Chakde! Starring :@binnudhillons @kulrajrandhawaofficial #NewSong #latestSong #PunjabiSong #LatestPunjabiSong #BinnuDhillon #KulrajRandhawa #PollywoodSong #PunjabiSinger #PollywoodSinger #Pollywood #PTCPunjabi #PTCChakde #PTCNetwork

A post shared by PTC Punjabi (@ptc.network) on Aug 8, 2019 at 5:03am PDT

‘ਨੌਕਰ ਵਹੁਟੀ ਦਾ’ ਜਿਹੜੀ ਕਿ ਇੱਕ ਫੈਮਿਲੀ ਡਰਾਮਾ ਹੈ ਤੇ ਇਸ ਨੂੰ ਕਾਮੇਡੀ ਦੇ ਤੜਕੇ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।ਇਹ ਫ਼ਿਲਮ  23 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

Related Post