ਰੋਮਾਂਸ ਅਤੇ ਥ੍ਰਿਲਰ ਨਾਲ ਭਰਪੁਰ ਹੈ ਪੰਜਾਬੀ ਫਿਲਮ 'ਇਸ਼ਕਾ', ਵੇਖੋ ਵੀਡਿਓ  

By  Shaminder December 14th 2018 12:38 PM

ਪੰਜਾਬੀ ਫਿਲਮ 'ਇਸ਼ਕਾ' ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ । ਨਵ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ । ਇਸ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਦੇ ਨਾਲ ਹੀ ਅਮਨ ਸਿੰਘ ਦੀਪ, ਪਾਇਲ ਰਾਜਪੂਤ ਅਤੇ ਕਰਮਜੀਤ ਅਨਮੋਲ ਵੀ ਇਸ ਫਿਲਮ 'ਚ ਆਪਣੀ ਅਦਾਕਾਰੀ ਦਾ ਕਮਾਲ ਵਿਖਾਉਣਗੇ ।ਇਸ ਤੋਂ ਇਲਾਵਾ ਸ਼ਵਿੰਦਰ ਮਾਹਲ ,ਸਤਵੰਤ ਕੌਰ ਵੀ ਨਜ਼ਰ ਆਉਣਗੇ।

ਹੋਰ ਵੇਖੋ : ਇਸ ਵਾਰ ਪੀਟੀਸੀ ਬਾਕਸ ਆਫਿਸ ‘ਤੇ ਦੇਖੋ ਪੰਜਾਬੀ ਫਿਲਮ ‘ਅਜ਼ਾਬ’

https://www.instagram.com/p/BrS5cQ0BN5x/

ਇਹ ਇੱਕ ਰੋਮਾਂਟਿਕ ਫਿਲਮ ਹੈ ਜਿਸ 'ਚ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ । ਇਸ ਫਿਲਮ ਨੂੰ ਪ੍ਰੋਡਿਊਸ ਅਤੇ ਡਾਇਰੈਕਸ਼ਨ ਨਵ ਬਾਜਵਾ ਵੱਲੋਂ ਹੀ ਕੀਤਾ ਜਾ ਰਿਹਾ ਹੈ । ਮਿਊਜ਼ਿਕ ਮਨੀ ਔਜਲਾ ਨੇ ਦਿੱਤਾ ਹੈ । ਇਹ ਫਿਲਮ ਅਗਲੇ ਸਾਲ ਯਾਨੀ ਕਿ ਜਨਵਰੀ 2019 'ਚ ਰਿਲੀਜ਼ ਹੋਵੇਗੀ ।ਪੰਜਾਬੀ ਸਿਨੇਮਾ 'ਚ ਸ਼ਾਇਦ ਇਹ ਪਹਿਲੀ ਰੋਮਾਂਟਿਕ ਫਿਲਮ ਹੈ ਜਿਸ 'ਚ ਰੋਮਾਂਸ ਦੇ ਨਾਲ-ਨਾਲ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ ।

ਇਸ ਫਿਲਮ ਦੀ ਕਹਾਣੀ ਨਵ ਬਾਜਵਾ ਰਾਜਪੂਤ ਪਾਇਲ ਅਤੇ ਫਿਲਮ ਦੇ ਇੱਕ ਹੋਰ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਪੰਜਾਬੀ ਫਿਲਮ ਇੰਡਸਟਰੀ 'ਚ ਕਮੇਡੀ ਤੋਂ ਪਰੇ ਆਪਣੀ ਤਰ੍ਹਾਂ ਦੀ ਇਹ ਪਹਿਲੀ ਫਿਲਮ ਹੈ । ਇਸ ਨੂੰ ਦਰਸ਼ਕਾਂ ਦਾ ਕਿੰਨਾ ਹੁੰਗਾਰਾ ਮਿਲਦਾ ਹੈ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕਦਾ ਹੈ ।

Related Post