ਨਵਰਾਜ ਹੰਸ ਨੇ ਵੀ ਆਪਣੇ ਸ਼ੋਅ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਾਇਆ ‘295’ ਗੀਤ

By  Lajwinder kaur June 29th 2022 12:00 PM -- Updated: June 29th 2022 12:01 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ। ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਪ੍ਰਸ਼ੰਸਕਾਂ ਤੇ ਕਲਾਕਾਰਾਂ ਦੇ ਜ਼ਹਿਨ ‘ਚ ਤਾਜ਼ਾ ਹਨ। ਹਰ ਕੋਈ ਆਪੋ ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਰਹਿੰਦੇ ਹਨ। ਗਾਇਕ ਦਿਲਜੀਤ ਦੋਸਾਂਝ ਤੇ ਫਿਰ ਕਲਿਪ ਸ਼ਰਮਾ ਨੇ ਵੀ ਆਪੋ ਆਪਣੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਹੁਣ ਨਾਮੀ ਬਾਲੀਵੁੱਡ ਅਤੇ ਪਾਲੀਵੁੱਡ ਗਾਇਕ ਨਵਰਾਜ ਹੰਸ ਨੇ ਵੀ ਆਪਣੇ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ : ਮੌਤ ਤੋਂ ਬਾਅਦ ਵੀ ਗੱਡੇ ਸਿੱਧੂ ਮੂਸੇਵਾਲਾ ਨੇ ਕਾਮਯਾਬੀ ਦੇ ਝੰਡੇ, ਬਿਲਬੋਰਡ ‘ਤੇ ਪਹੁੰਚਿਆ ਨਵਾਂ ਗੀਤ ‘SYL’

Image Source: Instagram

ਨਵਰਾਜ ਹੰਸ ਨੇ ਇਹ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ- Legends never die  ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋਏ ਨਵਰਾਜ ਹੰਸ ਜੋ ਕਿ ਸਿੱਧੂ ਮੂਸੇਵਾਲਾ ਦਾ 295 ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਨਵਰਾਜ ਹੰਸ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਤਸਵੀਰ ਵੀ ਸਿੱਧੂ ਮੂਸੇਵਾਲਾ ਲੈਬਲ ਵਾਲੀ ਪਿਕਚਰ ਲਗਾਈ ਹੋਈ ਹੈ।

inside image of navraj hans

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਪੰਜਾਬੀ ਕਲਾਕਾਰਾਂ ਤੋਂ ਲੈ ਕੇ ਬਾਲੀਵੁੱਡ ਅਤੇ ਵਿਦੇਸ਼ੀ ਕਲਾਕਾਰ ਜਿਵੇਂ ਡਰੇਕ, ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਦੱਖ ਜਤਾਇਆ ਸੀ।

Sidhu Moose Wala continues to rule hearts; 1.4 million Instagram reels made on '295' song Image Source: Twitter

ਦੱਸ ਦਈਏ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗੀਤ 295 ਨੇ ਕਈ ਰਿਕਾਰਡਜ਼ ਬਣਾਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਸਿੱਧੂ ਦੀ ਮੌਤ ਤੋਂ ਬਾਅਦ ਕਈ ਗੀਤ ਬਿਲਬੋਰਡ ਉੱਤੇ ਪਹੁੰਚ ਗਏ ਸਨ।

ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਗੀਤ SYL ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਪਰ ਕੇਂਦਰ ਸਰਕਾਰ ਵੱਲੋਂ ਇਸ ਗੀਤ ਨੂੰ ਇੰਡੀਆ ‘ਚ ਬੈਨ ਕਰ ਦਿੱਤਾ ਗਿਆ ਹੈ। ਪਰ ਇਹ ਗੀਤ ਵੀ ਵਰਲਡ ਵਾਈਡ ਟਰੈਂਡ ਕਰ ਰਿਹਾ ਹੈ।

 

View this post on Instagram

 

A post shared by Navraj Hans (@navraj_hans)

 

 

 

Related Post