ਨਵਰਾਜ ਹੰਸ ਆਪਣੇ ਭਤੀਜੇ ਰੇਦਾਨ ‘ਤੇ ਪਿਆਰ ਲੁਟਾਉਂਦੇ ਆਏ ਨਜ਼ਰ, ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

By  Lajwinder kaur September 7th 2020 06:07 PM

ਪੰਜਾਬੀ ਗਾਇਕ ਨਵਰਾਜ ਹੰਸ ਜੋ ਕਿ ਬਾਲੀਵੁੱਡ ‘ਚ ਖੂਬ ਵਾਹ ਵਾਹੀ ਖੱਟ ਰਹੇ ਨੇ । ਉਨ੍ਹਾਂ ਦੇ ਗੀਤ ਕਈ ਬਾਲੀਵੁੱਡ ਫ਼ਿਲਮਾਂ ਦਾ ਸ਼ਿੰਗਾਰ ਬਣ ਚੁੱਕੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਮੁੰਬਈ ਤੋਂ ਪੰਜਾਬ ਵਾਲੇ ਘਰ ਆਏ ਹੋਏ ਨੇ । ਜਿੱਥੇ ਉਹ ਆਪਣੇ ਭਤੀਜੇ ਰੇਦਾਨ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ ।

ਉਨ੍ਹਾਂ ਨੇ ਰੇਦਾਨ ਦੇ ਨਾਲ ਆਪਣੀ ਇੱਕ ਨਵੀਂ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਰੇਦਾਨ ਦਾ ਨਾਲ ਲਾਡ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਹੋਰ ਕੀ ਮੈਂ ਮੰਗਾਂ ਰੱਬ ਕੋਲੋ’ । ਪ੍ਰਸ਼ੰਸਕਾਂ ਨੂੰ ਇਹ ਤਸਵੀਰ ਪਸੰਦ ਆ ਰਹੀ ਹੈ ।

View this post on Instagram

 

Boss kidooo de lessons shuru ?? @hredaanyuvraajhans69 bugri

A post shared by Navraj Hans (@navraj_hans) on Sep 3, 2020 at 7:54am PDT

ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਪੰਜਾਬੀ ਗੀਤ ਖ਼ਾਸ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post