ਵੱਡੀ ਭੈਣ ਨੀਰੂ ਬਾਜਵਾ ਤੇ ਬੁਆਏ ਫ੍ਰੈਂਡ ਗੁਰਬਖ਼ਸ਼ ਸਿੰਘ ਚਾਹਲ ਨੇ ਕੁਝ ਇਸ ਤਰ੍ਹਾਂ ਕੀਤਾ ਰੁਬੀਨਾ ਬਾਜਵਾ ਨੂੰ ਬਰਥਡੇਅ ਵਿਸ਼
ਸਰਗੀ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੀ ਰੁਬੀਨਾ ਬਾਜਵਾ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੀ ਹੈ । ਕੈਨੇਡਾ ਦੀ ਜੰਮੀ-ਪਲੀ ਰੁਬੀਨਾ ਬਾਜਵਾ ਨੇ ਅੱਜ ਪੰਜਾਬੀ ਫ਼ਿਲਮੀ ਜਗਤ ‘ਚ ਚੰਗਾ ਨਾਂਅ ਬਣਾ ਲਿਆ ਹੈ । ਉਨ੍ਹਾਂ ਦੇ ਬਰਥਡੇਅ ਦੇ ਮੌਕੇ ‘ਤੇ ਉਨ੍ਹਾਂ ਦੀ ਵੱਡੀ ਭੈਣ ਨੀਰੂ ਬਾਜਵਾ ਨੇ ਪਿਆਰੀ ਜਿਹੀ ਪੋਸਟ ਪਾਉਂਦੇ ਹੋਏ ਆਪਣੀ ਛੋਟੀ ਭੈਣ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਰੁਬੀਨਾ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਦੱਸ ਦਈਏ ਰੁਬੀਨਾ ਬਾਜਵਾ ਜੋ ਕਿ ਹਾਲ ਹੀ ‘ਚ ਇੱਕ ਵਾਰ ਫਿਰ ਤੋਂ ਮਾਸੀ ਬਣੀ ਹੈ । ਨੀਰੂ ਬਾਜਵਾ ਜੁੜਵਾਂ ਧੀਆਂ ਦੀ ਮਾਂ ਬਣੀ ਹੈ ।
View this post on Instagram
ਹੋਰ ਵੇਖੋ:ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘ਅਣਖੀ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਇਸ ਤੋਂ ਇਲਾਵਾ ਰੁਬੀਨਾ ਦੇ ਜਨਮ ਦਿਨ ਦੇ ਉਨ੍ਹਾਂ ਦੇ ਬੁਆਏ ਫ੍ਰੈਂਡ ਗੁਰਬਖ਼ਸ਼ ਸਿੰਘ ਚਾਹਲ ਨੇ ਵੀ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਹੈ । ਗੁਰਬਖ਼ਸ਼ ਚਾਹਲ ਨੇ ਵਾਇਸ ਓਵਰ ਵਾਲਾ ਰੁਬੀਨਾ ਬਾਜਵਾ ਦਾ ਪਿਆਰ ਜਿਹਾ ਵੀਡੀਓ ਨੂੰ ਪੋਸਟ ਕੀਤਾ ਹੈ । ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਜੇ ਗੱਲ ਕਰੀਏ ਰੁਬੀਨਾ ਬਾਜਵਾ ਤੇ ਗੁਰਬਖ਼ਸ਼ ਸਿੰਘ ਚਾਹਲ ਲਵ ਲਾਈਫ਼ ਦੀ ਤਾਂ ਦੋਵੇਂ ਅਕਸਰ ਹੀ ਆਪਣੀ ਰੋਮਾਂਟਿਕ ਤੇ ਜਿੰਮ ਕਰਦੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ ।
ਜੇ ਗੱਲ ਕਰੀਏ ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਸਾਲ 'ਬਿਊਟੀਫੁਲ ਬਿੱਲੋ', ‘ਪ੍ਰਾਹੁਣਿਆਂ ਨੂੰ ਦਫਾ ਕਰੋ’, ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮਾਂ ‘ਚ ਨਜ਼ਰ ਆਉਣਗੇ ।