ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ

By  Aaseen Khan February 25th 2019 11:12 AM

ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ : ਪੰਜਾਬੀ ਇੰਡਸਟਰੀ ਦੀਆਂ ਦੋ ਖੂਬਸੂਰਤ ਭੈਣਾਂ ਜਿੰਨ੍ਹਾਂ ਦੀ ਅਦਾਕਾਰੀ ਨੇ ਪੰਜਾਬੀਆਂ ਨੂੰ ਮੁਰੀਦ ਬਣਾਇਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਜਿੰਨ੍ਹਾਂ ਦੀ ਚਰਚਾ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਹੁੰਦੀ ਰਹਿੰਦੀ ਹੈ। ਪਿਛਲੇ ਦਿਨੀ ਰੁਬੀਨਾ ਬਾਜਵਾ ਦਾ ਜਨਮਦਿਨ ਸੀ ਅਤੇ ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਬੜੇ ਹੀ ਅਨੋਖੇ ਢੰਗ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਹਨਾਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਨ੍ਹਾਂ ਹੀ ਨਹੀਂ ਕਦੇ ਦੋਨੋ ਭੈਣਾਂ ਇੱਕ ਦੂਜੇ ਨਾਲ ਲੜਦੀਆਂ ਅਤੇ ਕਦੇ ਪੂਰੇ ਪਰਿਵਾਰ ਨਾਲ ਮਸਤੀ ਕਰਦੀਆਂ ਦਿਖ ਰਹੀਆਂ ਹਨ।

 

View this post on Instagram

 

Happy happiest birthday my love @rubina.bajwa ????

A post shared by Neeru Bajwa (@neerubajwa) on Feb 23, 2019 at 7:17pm PST

ਹੋਰ ਵੇਖੋ : ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ

ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਤੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੀ ਕੈਪਸ਼ਨ 'ਚ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਨੇ 2017 'ਚ ਸਰਗੀ ਫਿਲਮ ਨਾਲ ਪੰਜਾਬੀ ਸਿਨੇਮਾ 'ਤੇ ਡੈਬਿਊ ਕੀਤਾ ਸੀ ਜਿਸ ਉਹਨਾਂ ਦਾ ਸਾਥ ਨਿਭਾਇਆ ਸੀ ਜੱਸੀ ਗਿੱਲ ਅਤੇ ਬੱਬਲ ਰਾਏ ਹੋਰਾਂ ਨੇ। ਉਸ ਤੋਂ ਬਾਅਦ ਰੁਬਿਨ ਬਾਜਵਾ ਰੋਸ਼ਨ ਪ੍ਰਿੰਸ ਦੀ ਸੁਪਰਹਿੱਟ ਫਿਲਮ ਲਾਂਵਾਂ ਫੇਰੇ 'ਚ ਲੀਡ ਰੋਲ ਨਿਭਾਉਂਦੇ ਨਜ਼ਰ ਆਏ ਸੀ। ਨੀਰੂ ਬਾਜਵਾ ਦਾ ਫ਼ਿਲਮੀ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ।

 

View this post on Instagram

 

Forever our baby you will be ! So proud of you @rubina.bajwa ... we miss you so much ! There is never a dull moment when Ruku Massi is around. Oh that beautiful smile of yours! Keep working hard , travelling , igniting your passion❤️ love love love being your older sister ... even if I had to pick I would choose you and SABRINA every lifetime and ofcourse my meg

A post shared by Neeru Bajwa (@neerubajwa) on Feb 23, 2019 at 12:17pm PST

ਇਸੇ ਸਾਲ ਆਈ ਉਹਨਾਂ ਦੀ ਫਿਲਮ ਉੜਾ ਆੜਾ ਨੇ ਬਾਕਸ ਆਫਿਸ ਤੇ ਕਾਫੀ ਚੰਗੀ ਕਮਾਈ ਕੀਤੀ ਹੈ ਅਤੇ ਫਿਲਮ ਦਾ ਟੌਪਿਕ ਵੀ ਕਾਫੀ ਸ਼ਾਨਦਾਰ ਸੀ। ਦੱਸ ਦਈਏ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਕੁਝ ਸਮੇਂ ਬਾਅਦ ਇਕੱਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਫਿਲਮ 'ਮੁੰਡਾ ਹੀ ਚਾਹੀਦਾ' 'ਚ ਜਿਸ ਦਾ ਪੋਸਟਰ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ। ਅਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

 

View this post on Instagram

 

All the best team ??

A post shared by Neeru Bajwa (@neerubajwa) on Feb 14, 2019 at 11:11am PST

Related Post