ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ

written by Aaseen Khan | February 25, 2019

ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ : ਪੰਜਾਬੀ ਇੰਡਸਟਰੀ ਦੀਆਂ ਦੋ ਖੂਬਸੂਰਤ ਭੈਣਾਂ ਜਿੰਨ੍ਹਾਂ ਦੀ ਅਦਾਕਾਰੀ ਨੇ ਪੰਜਾਬੀਆਂ ਨੂੰ ਮੁਰੀਦ ਬਣਾਇਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਜਿੰਨ੍ਹਾਂ ਦੀ ਚਰਚਾ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਹੁੰਦੀ ਰਹਿੰਦੀ ਹੈ। ਪਿਛਲੇ ਦਿਨੀ ਰੁਬੀਨਾ ਬਾਜਵਾ ਦਾ ਜਨਮਦਿਨ ਸੀ ਅਤੇ ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਬੜੇ ਹੀ ਅਨੋਖੇ ਢੰਗ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਹਨਾਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਨ੍ਹਾਂ ਹੀ ਨਹੀਂ ਕਦੇ ਦੋਨੋ ਭੈਣਾਂ ਇੱਕ ਦੂਜੇ ਨਾਲ ਲੜਦੀਆਂ ਅਤੇ ਕਦੇ ਪੂਰੇ ਪਰਿਵਾਰ ਨਾਲ ਮਸਤੀ ਕਰਦੀਆਂ ਦਿਖ ਰਹੀਆਂ ਹਨ।

 
View this post on Instagram
 

Happy happiest birthday my love @rubina.bajwa ????

A post shared by Neeru Bajwa (@neerubajwa) on

ਹੋਰ ਵੇਖੋ : ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਤੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੀ ਕੈਪਸ਼ਨ 'ਚ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਨੇ 2017 'ਚ ਸਰਗੀ ਫਿਲਮ ਨਾਲ ਪੰਜਾਬੀ ਸਿਨੇਮਾ 'ਤੇ ਡੈਬਿਊ ਕੀਤਾ ਸੀ ਜਿਸ ਉਹਨਾਂ ਦਾ ਸਾਥ ਨਿਭਾਇਆ ਸੀ ਜੱਸੀ ਗਿੱਲ ਅਤੇ ਬੱਬਲ ਰਾਏ ਹੋਰਾਂ ਨੇ। ਉਸ ਤੋਂ ਬਾਅਦ ਰੁਬਿਨ ਬਾਜਵਾ ਰੋਸ਼ਨ ਪ੍ਰਿੰਸ ਦੀ ਸੁਪਰਹਿੱਟ ਫਿਲਮ ਲਾਂਵਾਂ ਫੇਰੇ 'ਚ ਲੀਡ ਰੋਲ ਨਿਭਾਉਂਦੇ ਨਜ਼ਰ ਆਏ ਸੀ। ਨੀਰੂ ਬਾਜਵਾ ਦਾ ਫ਼ਿਲਮੀ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ।
ਇਸੇ ਸਾਲ ਆਈ ਉਹਨਾਂ ਦੀ ਫਿਲਮ ਉੜਾ ਆੜਾ ਨੇ ਬਾਕਸ ਆਫਿਸ ਤੇ ਕਾਫੀ ਚੰਗੀ ਕਮਾਈ ਕੀਤੀ ਹੈ ਅਤੇ ਫਿਲਮ ਦਾ ਟੌਪਿਕ ਵੀ ਕਾਫੀ ਸ਼ਾਨਦਾਰ ਸੀ। ਦੱਸ ਦਈਏ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਕੁਝ ਸਮੇਂ ਬਾਅਦ ਇਕੱਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਫਿਲਮ 'ਮੁੰਡਾ ਹੀ ਚਾਹੀਦਾ' 'ਚ ਜਿਸ ਦਾ ਪੋਸਟਰ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ। ਅਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।
 
View this post on Instagram
 

All the best team ??

A post shared by Neeru Bajwa (@neerubajwa) on

0 Comments
0

You may also like