Watch Video: ਕੁੱਲ੍ਹੜ ਪੀਜ਼ੇ ਦਾ ਸਵਾਦ ਲੈਣ ਜਲੰਧਰ ਪਹੁੰਚੇ ਨੀਰੂ ਬਾਜਵਾ ਤੇ ਤਰਸੇਮ ਜੱਸੜ, ਵੇਖੋ ਵੀਡੀਓ

By  Pushp Raj September 13th 2022 11:53 AM -- Updated: September 13th 2022 12:11 PM

Neeru Bajwa and Tarsem Jassar at Jalandhar: ਮਸ਼ਹੂਰ ਪੰਜਾਬੀ ਕਲਾਕਾਰ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਮਾਂ ਦਾ ਲਾਡਲਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਨੀਰੂ ਤੇ ਤਰਸੇਮ ਦੋਵੇਂ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਦੇ ਚੱਲਦੇ ਨੀਰੂ ਤੇ ਤਰਸੇਮ ਜਲੰਧਰ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਕੁੱਲ੍ਹੜ ਪੀਜ਼ੇ ਦਾ ਸਵਾਦ ਲਿਆ।

Image Source:Youtube channel Sehaj Arora Gurpreet Kaur

ਆਪਣੀ ਨਵੀਂ ਫਿਲਮ "ਮਾਂ ਦਾ ਲਾਡਲਾ" ਦੀ ਪ੍ਰੋਮਸ਼ਨ ਲਈ ਨੀਰੂ ਬਾਜਵਾ ਤਰਸੇਮ ਜੱਸੜ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਲੰਧਰ ਦੇ ਮਸ਼ਹੂਰ ਕਪਲ ਦੇ ਫੂਡ ਸਟਾਲ ਤੋਂ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਿਆ। ਦੋਵਾਂ ਕਲਾਕਾਰਾਂ ਦਾ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਮਸ਼ਹੂਰ ਫੂਡ ਸਟਾਲ ਵਾਲੇ ਕਪਲ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇਥੇ ਫੈਨਜ਼ ਤੇ ਫੂਡ ਸਟਾਲ ਚਲਾਉਣ ਵਾਲੇ ਕਪਲ ਨਾਲ ਖੂਬ ਮਸਤੀ ਕੀਤੀ। ਉਨ੍ਹਾਂ ਨੇ ਆਪਣੀ ਫ਼ਿਲਮ ਦੇ ਗੀਤਾਂ ਉੱਤੇ ਡਾਂਸ ਕੀਤਾ ਅਤੇ ਖ਼ਾਸ ਤੌਰ 'ਤੇ ਕੁੱਲ੍ਹੜ ਪੀਜ਼ੇ ਦਾ ਸਵਾਦ ਲਿਆ।

Image Source:Youtube channel Sehaj Arora Gurpreet Kaur

ਕੁੱਲ੍ਹੜ ਪੀਜ਼ੇ ਦਾ ਸਵਾਦ ਲੈਣ ਤੋਂ ਪਹਿਲਾਂ ਨੀਰੂ ਬਾਜਵਾ ਨੇ ਖੁਦ ਕੁੱਲ੍ਹੜ ਪੀਜ਼ਾ ਤਿਆਰ ਕੀਤਾ। ਹਾਲਾਂਕਿ ਇਸ ਦੌਰਾਨ ਆਪਣੀ ਡਾਈਟ ਦਾ ਧਿਆਨ ਰੱਖਦੇ ਹੋਏ ਨੀਰੂ ਨੇ ਜ਼ਿਆਦਾ ਪੀਜ਼ਾ ਨਹੀਂ ਖਾਧਾ ਪਰ ਉਨ੍ਹਾਂ ਨੇ ਇਸ ਨੂੰ ਤਿਆਰ ਕਰਨ ਦਾ ਆਨੰਦ ਮਾਣਿਆ।

ਦੱਸ ਦੇਈਏ ਕਿ ਜਲੰਧਰ ਦਾ ਮਸ਼ਹੂਰ ਕਪਲ ਜੋ ਕਿ ਆਪਣੇ ਕੁੱਲ੍ਹੜ ਪੀਜ਼ੇ ਦਾ ਸਟਾਲ ਚਲਾਉਂਦਾ ਹੈ ,  ਇਹ ਕਪਲ ਹਰ ਪਾਸੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇੱਥੇ ਪੀਜ਼ੇ ਦਾ ਸਵਾਦ ਚੱਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਹਨ। ਇੱਕ ਵਾਰ ਇਸ ਕਪਲ ਦੇ ਹੱਥ ਤੋਂ ਬਣੇ ਪੀਜ਼ੇ ਦਾ ਸਵਾਦ ਚੱਖਣ ਤੋਂ ਬਾਅਦ ਲੋਕ ਵਾਰ-ਵਾਰ ਆਉਣਾ ਪਸੰਦ ਕਰਦੇ ਹਨ। ਇਸ ਮਸ਼ਹੂਰ ਫੂਡ ਸਟਾਲ ਦੀ ਖਾਸੀਅਤ ਨੂੰ ਸੁਣ ਕੇ ਹੀ ਫ਼ਿਲਮ 'ਮਾਂ ਦਾ ਲਾਡਲਾ' ਦੀ ਸਟਾਰ ਕਾਸਟ ਇੱਥੇ ਪੁੱਜੀ ਅਤੇ ਕੁੱਲ੍ਹੜ ਪੀਜ਼ੇ ਦਾ ਸਵਾਦ ਲਿਆ।

Image Source:Youtube channel Sehaj Arora Gurpreet Kaur

ਹੋਰ ਪੜ੍ਹੋ: 'ਬਿੱਲੋ' ਤਮੰਨਾ ਭਾਟੀਆ ਨੱਚੀ 'ਮੈਡ ਬਨਕੇ'; ਫ਼ਿਲਮ 'ਬਬਲੀ ਬਾਊਂਸਰ' ਦੇ ਗੀਤ 'ਚ ਦੇਖਣ ਨੂੰ ਮਿਲਿਆ ਤਮੰਨਾ ਦਾ ਦੇਸੀ ਅੰਦਾਜ

ਫਿਲਮ ਮਾਂ ਦਾ ਲਾਡਲਾ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਇੱਕ ਵੱਖਰੀ ਕਹਾਣੀ ਲੈ ਕੇ ਦਰਸ਼ਕਾਂ ਵਿੱਚ ਹਾਜ਼ਿਰ ਹੋਏ ਹਨ। ਨੀਰੂ ਬਾਜਵਾ ਪਿਛਲੇ ਕਾਫੀ ਸਮੇਂ ਤੋਂ ਮਜ਼ਬੂਤ ਮਹਿਲਾਵਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਪੇਸ਼ ਕਰ ਰਹੀ ਹੈ, ਅਤੇ ਉਹ ਇਸ ਵਾਰ ਵੀ ਅਜਿਹਾ ਕਰੇਗੀ। ਦੱਸ ਦੇਈਏ ਕਿ ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

Related Post