ਨੀਰੂ ਬਾਜਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਤਸਵੀਰ
ਪੰਜਾਬੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਗੁਰੂ ਘਰ ਦੀਆਂ ਖੁਸ਼ੀਆਂ ਤੇ ਆਸ਼ੀਰਵਾਦ ਲੈਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ।


ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ 'ਚ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਦੀਆਂ ਵੀਡੀਓਜ਼ ਨੂੰ ਪੋਸਟ ਕੀਤਾ ਹੈ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਨੀਰੂ ਬਾਜਵਾ ਜਦੋਂ ਵੀ ਪੰਜਾਬ ਆਉਂਦੀ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ।
Image Source: twitter.com/neerubajwa/
ਏਨੀਂ ਦਿਨੀਂ ਉਹ ਆਪਣੇ ਨਵੇਂ ਫ਼ਿਲਮੀ ਪ੍ਰੋਜੈਕਟਸ ਕਰਕੇ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਜੇ ਗੱਲ ਕਰੀਏ ਤਾਂ ਉਹ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗਾਣਿਆਂ ਦੇ ਵੀਡੀਓਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।
View this post on Instagram