ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਿਛਲੇ ਸਾਲ ਉਨ੍ਹਾਂ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਸੀ । ਜਿਨ੍ਹਾਂ ਦਾ ਨਾਂਅ ਉਨ੍ਹਾਂ ਨੇ ਆਲੀਆ ਤੇ ਅਕੀਰਾ ਰੱਖਿਆ ਹੈ ।
ਹੋਰ ਪੜ੍ਹੋ : ਧਨਾਸ਼ਰੀ ਵਰਮਾ ਨੇ ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ‘ਤੇ ਯੁਜ਼ਵੇਂਦਰ ਚਾਹਲ ਨਾਲ ਸ਼ੇਅਰ ਕੀਤਾ ਕਿਊਟ ਜਿਹਾ ਵੀਡੀਓ
ਆਪਣੀ ਬੇਟੀਆਂ ਦੇ ਜਨਮਦਿਨ ਨੂੰ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
ਉਨ੍ਹਾਂ ਨੇ ਆਪਣੀ ਤਿੰਨੋ ਬੇਟੀਆਂ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਨੇ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ 'ਚ ਕਾਫੀ ਐਕਟਿਵ ਨੇ । ਬਹੁਤ ਜਲਦ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ‘ਪਾਣੀ ‘ਚ ਮਧਾਣੀ’ ਅਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮਾਂ ਵਿੱਚ ਉਹ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਵੇਗੀ । ਇਸ ਤੋਂ ਇਲਾਵਾ ਕਈ ਪੰਜਾਬੀ ਮਿਊਜ਼ਿਕ ਵੀਡੀਓ 'ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।
View this post on Instagram
A post shared by Neeru Bajwa (@neerubajwa)
View this post on Instagram
A post shared by Sabrina Bajwa (@bajwasabrina)