ਨੀਰੂ ਬਾਜਵਾ ਇੱਕ ਵਾਰ ਫਿਰ ਮਦਦ ਲਈ ਆਈ ਅੱਗੇ, ਇਹ ਅੰਗਰੇਜ਼ ਬੱਚੀ ਪੀੜਤ ਹੈ ਖਤਰਨਾਕ ਬਿਮਾਰੀ ਦੇ ਨਾਲ

By  Lajwinder kaur September 2nd 2020 11:25 AM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਖ਼ਾਸ ਪੋਸਟ ਪਾਈ ਹੈ ।

 

View this post on Instagram

 

Please Keep Harper in your hearts ... dont forget ... link in bio ... please donate @myhero.harper ?? spread her story please

A post shared by Neeru Bajwa (@neerubajwa) on Sep 1, 2020 at 9:26am PDT

ਇਸ ਪੋਸਟ ‘ਚ ਉਨ੍ਹਾਂ ਨੇ ਦੱਸਿਆ ਹੈ ਕਿ Harper ਨਾਂਅ ਦੀ ਇਹ ਬੱਚੀ Spinal Muscular Atrophy (SMA Type 1) ਬਿਮਾਰੀ ਦੇ ਨਾਲ ਪੀੜਤ ਚੱਲ ਰਹੀ ਹੈ । ਇਸ ਬਿਮਾਰੀ ਦੇ ਇਲਾਜ ਦੇ ਲਈ ਬਹੁਤ ਪੈਸੇ ਦੀ ਜ਼ਰੂਰਤ ਹੁੰਦੀ ਹੈ । ਇਸ ਬੱਚੇ ਦੇ ਲਈ ਬਹੁਤ ਸਾਰੇ ਫੰਡ ਦੀ ਜ਼ਰੂਰਤ ਹੈ । ਜਿਸ ਕਰਕੇ ਉਨ੍ਹਾਂ ਫੈਨਜ਼ ਨੂੰ ਮਦਦ ਕਰਨ ਦੇ ਲਈ ਕਿਹਾ ਹੈ ।

ਦੱਸ ਦਈਏ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂਅ ਦੇ ਬੱਚੇ ਲਈ ਫੰਡ ਇਕੱਠਾ ਕਰ ਚੁੱਕੇ ਨੇ । ਇਹ ਬੱਚਾ ਵੀ Spinal Muscular Atrophy Type-1 ਨਾਲ ਪੀੜਤ ਸੀ । ਜਿਸ ਦੇ ਇਲਾਜ ਦੇ ਲਈ ਫੰਡ ਇਕੱਠਾ ਕੀਤਾ ਗਿਆ ਸੀ ।

Related Post