ਨੀਰੂ ਬਾਜਵਾ ਨੇ ਆਪਣੀਆਂ ਜੁੜਵਾ ਧੀਆਂ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ਮੈਨੂੰ ਮਾਣ ਹੈ ਕਿ ਮੈਂ ਤਿੰਨ ਪਿਆਰੀਆਂ ਬੱਚੀਆਂ ਦੀ ਹਾਂ ਮਾਂ

By  Shaminder March 31st 2021 09:23 AM

ਨੀਰੂ ਬਾਜਵਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਭਾਵੇਂ ਉਹ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ ।ਉਹ ਆਪਣੇ ਬੱਚੀਆਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਜੁੜਵਾ ਬੇਟੀਆਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

neeru bajwa Image From Neeru Bajwa’s Instagram

ਹੋਰ ਪੜ੍ਹੋ : ਏ ਆਰ ਰਹਿਮਾਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਇਆ

neeru bajwa Image From Neeru Bajwa’s Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਕੰਮ ਦੌਰਾਨ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੀ ਸਭ ਤੋਂ ਸਖਤ ਜੌਬ ਰਹੀ ਹੈ। ਪਰ ਮੈਨੂੰ ਇਸ ਸਭ ‘ਤੇ ਮਾਣ ਹੈ। ਪਰ ਉਸ ਤੋਂ ਵੀ ਜ਼ਿਆਦਾ ਹੈ ਕਿ ਮੈਂ ਤਿੰਨ ਖੂਬਸੂਰਤ ਬੱਚੀਆਂ ਦੀ ਮਾਂ ਹਾਂ’।

neeru bajwa Image From Neeru Bajwa’s Instagram

ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਹਾਰਟ ਵਾਲੇ ਇਮੋਜੀ ਵੀ ਪੋਸਟ ਕੀਤੇ ਹਨ । ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਆਪਣੀ ਵੱਡੀ ਧੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।

 

View this post on Instagram

 

A post shared by Neeru Bajwa (@neerubajwa)

ਜਿਸ ‘ਚ ਉਹ ਆਪਣੀ ਵੱਡੀ ਧੀ ਦੇ ਨਾਲ ਸਵੀਮਿੰਗ ਪੂਲ ‘ਚ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Neeru Bajwa (@neerubajwa)

Related Post