ਏ ਆਰ ਰਹਿਮਾਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਇਆ

Written by  Rupinder Kaler   |  March 30th 2021 06:27 PM  |  Updated: March 30th 2021 06:33 PM

ਏ ਆਰ ਰਹਿਮਾਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਇਆ

ਗਾਇਕ ਏ ਆਰ ਰਹਿਮਾਨ ਨੂੰ ਇੱਕ ਪ੍ਰੋਗਰਾਮ ਦੌਰਾਨ ਮਜ਼ਾਕ ਕਰਨਾ ਮਹਿੰਗਾ ਪੈ ਗਿਆ ਹੈ ਅਤੇ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ ਹਨ । ਦਰਅਸਲ ਏ ਆਰ ਰਹਿਮਾਨ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਦੇ ਲਈ ਇੱਕ ਪ੍ਰੋਗਰਾਮ ‘ਚ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਮਜ਼ਾਕ ਮਜ਼ਾਕ ‘ਚ ਸਟੇਜ ਛੱਡ ਦਿੱਤਾ । ਪਰ ਲੋਕਾਂ ਨੂੰ ਉਨ੍ਹਾਂ ਦਾ ਇਹ ਰਵੱਈਆ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਜੰਮ ਕੇ ਅਲੋਚਨਾ ਹੋ ਰਹੀ ਹੈ ।

ar rehman Image From arrahman’s Instagram

ਹੋਰ ਪੜ੍ਹੋ :ਬਦਾਮ ਖਾਣ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

Ar rehman Image From arrahman’s Instagram

ਹੋਇਆ ਇੰਝ ਕਿ ਪ੍ਰਮੋਸ਼ਨ ਈਵੈਂਟ ਵਿਚ ਐਂਕਰਸ ਤਮਿਲ ਭਾਸ਼ਾ ਵਿਚ ਸਵਾਲ ਪੁੱਛ ਰਹੇ ਸਨ। ਇਸ ਦੌਰਾਨ ਇਕ ਐਂਕਰ ਨੇ ਹਿੰਦੀ ’ਚ ਗੱਲ ਕੀਤੀ ਤੇ ਹਿੰਦੀ ਸੁਣ ਕੇ ਗਾਇਕ ਹੈਰਾਨ ਹੋ ਗਏ ਤੇ ਮੰਚ ਤੋਂ ਹੇਠਾਂ ਉਤਰ ਕੇ ਚਲੇ ਗਏ।

AR Image From arrahman’s Instagram

ਹਾਲਾਂਕਿ ਜਾਂਦੇ-ਜਾਂਦੇ ਉਹ ਕਹਿ ਗਏ ਕਿ ਉਹ ਮਜ਼ਾਕ ਕਰ ਰਹੇ ਹਨ ਪਰ ਉਨ੍ਹਾਂ ਦਾ ਇਹ ਮਜ਼ਾਕ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਇਸਨੂੰ ਹਿੰਦੀ ਭਾਸ਼ਾ ਦਾ ਅਪਮਾਨ ਦੱਸਿਆ। ਗਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network