ਨੀਰੂ ਬਾਜਵਾ ਨੂੰ ਸਤਾ ਰਹੀ ਹੈ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੀ ਯਾਦ, ਸ਼ੇਅਰ ਕੀਤੀ ਇਹ ਤਸਵੀਰ

By  Lajwinder kaur July 5th 2020 05:54 PM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਛੋਟੀ ਭੈਣ ਨੂੰ ਯਾਦ ਕਰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ ।  

ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਓਰ ਰੁਬੀਨਾ ਬਾਜਵਾ ਤੇਰੀ ਬਹੁਤ ਯਾਦ ਆਉਂਦੀ ਆ । ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਜਦੋਂ ਅਸੀਂ ਦੋਵੇਂ ਇਕੱਠੇ ਖਾਂਦੇ-ਪੀਂਦੇ, ਹੱਸਦੇ (ਲੜਾਈ ਤੇ ਮੈੱਕਅੱਪ ਕਰਨਾ ) ਕਰਾਂਗੇ ।

ਇਸ ਪੋਸਟ ਉੱਤੇ ਰਿਪਲਾਈ ਦਿੰਦੇ ਹੋਏ ਰੁਬੀਨਾ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤੇ ਨੀਰੂ ਬਾਜਵਾ ਦੀ ਫੋਟੋ ਸ਼ੇਅਰ ਕਰਦੇ ਕਿਹਾ ਹੈ ਕਿ -ਮੈਂ ਵੀ ਤੁਹਾਨੂੰ ਬਹੁਤ ਯਾਦ ਕਰਦੀ ਹੈ । ਦਰਸ਼ਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ ।

Related Post