ਨੀਰੂ ਬਾਜਵਾ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ

By  Lajwinder kaur August 30th 2021 11:05 AM -- Updated: August 29th 2021 05:24 PM

ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਐਕਟਰੈੱਸ ਨੀਰੂ ਬਾਜਵਾ (Neeru Bajwa) ਜੋ ਕਿ 26 ਅਗਸਤ ਨੂੰ ਆਪਣਾ 40ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ । ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਐਕਟਰ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

inside image of neeru bajwa shared her brithday celebration pics-min image source- instagram

ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ, ਜਿਸ ਉਨ੍ਹਾਂ ਦੀ ਮਾਂ ਤੇ ਸੱਸ ਵੀ ਨਜ਼ਰ ਆ ਰਹੀ ਹੈ। ਇੱਕ ਤਸਵੀਰ ਚ ਉਹ ਆਪਣੇ ਪਤੀ ਦੇ ਨਾਲ ਕੇਕ ਕੱਟਦੀ ਹੋਈ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਜਿਸ ‘ਚ ਉਹ ਆਪਣੀ ਭੈਣ ਦੇ ਨਾਲ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕਾਂ ਨੂੰ ਐਕਟਰੈੱਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

neeru bajwa with friends-min image source- instagram

ਹੋਰ ਪੜ੍ਹੋ : ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦੀ ਨਵੀਂ ਰਿਲੀਜ਼ ਡੇਟ ਕੀਤੀ ਸਾਂਝੀ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਕੈਨੈਡਾ ਦੀ ਜੰਮਪਲ ਨੀਰੂ ਬਾਜਵਾ ਪੰਜਾਬੀ ਪਰਿਵਾਰ ਨਾਲ ਸਬੰਧਤ ਹੈ। ਉਸਦਾ ਅਸਲ ਨਾਂ ਅਰਸ਼ਪ੍ਰੀਤ ਕੌਰ ਬਾਜਵਾ ਹੈ। ਉਹ ਇੱਕ ਲੰਬੇ ਅਰਸੇ ਤੋਂ ਪੰਜਾਬੀ ਫ਼ਿਲਮਾਂ ਦੇ ਨਾਲ ਜੁੜੀ ਹੋਈ ਹੈ। ਪੰਜਾਬੀ ਫ਼ਿਲਮਾਂ ਤੋਂ ਇਲਾਵਾ ਉਹ ਬਾਲੀਵੁੱਡ ਤੇ ਟੀਵੀ ਸੀਰੀਅਲਾਂ ‘ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੇ ਨਾਲ ਛੜਾ ਫ਼ਿਲਮ ‘ਚ ਨਜ਼ਰ ਆਈ ਸੀ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Neeru Bajwa (@neerubajwa)

Related Post