ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਆਪਣੀਆਂ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

By  Lajwinder kaur June 6th 2021 12:47 PM -- Updated: June 6th 2021 02:53 PM

ਪੰਜਾਬੀ ਸਿਨੇਮਾ ਦੀ ਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਾਵਰਫੁੱਲ ਅੰਦਾਜ਼ ਨੂੰ ਬਿਆਨ ਕਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

inside image of neeru bajwa Image Source: Instagram 

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਸਾਂਝਾ ਕੀਤਾ ਇਹ ਵੀਡੀਓ, ਭੂਆ-ਭਤੀਜੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

actress neeru bajwa in instagram Image Source: Instagram

ਉਨ੍ਹਾਂ ਨੇ ਆਪਣੀਆਂ ਤਿੰਨ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ਤੁਸੀਂ ਜਿੱਥੇ ਵੀ ਹੋ..ਜੋ ਵੀ ਤੁਸੀਂ ਕਰ ਰਹੇ ਹੋ...Be In love #rumi

I found these in my phone ... how did I miss them

? @bal_deo ?? ? @bluerubyartistry’। ਪ੍ਰਸ਼ੰਸਕਾਂ ਨੂੰ ਐਕਟਰੈੱਸ ਨੀਰੂ ਬਾਜਵਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਬੱਬਲ ਰਾਏ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕਮੈਂਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਦੀ ਤਾਰੀਫ ਕਰ ਰਹੇ ਨੇ।

neeru bajwa comments Image Source: Instagram

ਜੇ ਗੱਲ ਕਰੀਏ ਅਦਾਕਾਰਾ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਦੇ ਜਲਵੇ ਬਿਖੇਰਨ ਲਈ ਤਿਆਰ ਹੈ।  ਉਨ੍ਹਾਂ ਦੀ ਝੋਲੀ ‘ਚ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’, ‘ਕਲੀ ਜੋਟਾ’ ਵਰਗੀਆਂ ਫ਼ਿਲਮਾਂ ਨੇ। ਇਹ ਬਹੁਤ ਜਲਦ ਅੰਮ੍ਰਿਤ ਮਾਨ ਦੇ ਨਵੇਂ ਗੀਤ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

Amrit-Neeru-ALL BAmb Image Source: Instagram

 

Related Post