ਲੋਕਾਂ ਨੇ ਨੀਰੂ ਬਾਜਵਾ ਦੇ ਪਿਤਾ ਨੂੰ ਕਿਹਾ ਸੀ ਕੁੜੀਆਂ ਨਹੀਂ ਕਰਦੀਆਂ ਕੰਮ, ਪਰ ਪਿਤਾ ਨੇ ਇੰਝ ਦਿੱਤਾ ਸੀ ਸਾਥ, ਦੇਖੋ ਵੀਡੀਓ

By  Aaseen Khan October 12th 2019 02:33 PM

ਪੰਜਾਬੀ ਸਿਨੇਮਾ ਦਾ ਸਭ ਤੋਂ ਵੱਧ ਚਮਕਦਾਰ ਚਿਹਰਾ ਨੀਰੂ ਬਾਜਵਾ ਜਿਸ ਦਾ ਅੱਜ ਬੱਚਾ ਬੱਚਾ ਫੈਨ ਹੈ। ਪਰ ਉਹਨਾਂ ਦੀ ਇਸ ਕਾਮਯਾਬੀ ਦਾ ਸਫ਼ਰ ਸੌਖਾ ਨਹੀਂ ਸੀ। ਨੀਰੂ ਬਾਜਵਾ ਜਿਹੜੇ ਮੂਲ ਰੂਪ ਤੋਂ ਕੈਨੇਡਾ ਤੋਂ ਹਨ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 ‘ਚ ਦੇਵ ਆਨੰਦ ਦੀ ਫਿਲਮ ‘ਸੋਲ੍ਹਾਂ ਬਰਸ ਕੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਅੜਬ ਮੁਟਿਆਰਾਂ ਦਾ ਚੈਲੇਂਜ ਲੈਂਦੇ ਹੋਏ ਨੀਰੂ ਬਾਜਵਾ ਨੇ ਆਪਣੇ ਅੜਬ ਹੋਣ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 

View this post on Instagram

 

Thank you @neerubajwa ?? for sharing your moment of Ardab Mutiyaar with us. We love you and keep inspiring all of us just the way you do ❤️❤️ #ardabmutiyaran #18thOct

A post shared by BABBU BAINS (@sonambajwa) on Oct 11, 2019 at 10:14pm PDT

ਨੀਰੂ ਬਾਜਵਾ ਦਾ ਕਹਿਣਾ ਹੈ ਕਿ ਜਦੋਂ 20 ਸਾਲ ਪਹਿਲਾਂ ਉਹਨਾਂ ਭਾਰਤ ਆਉਣਾ ਸੀ ਤਾਂ ਉਹਨਾਂ ਦੇ ਪਿਤਾ ਨੂੰ ਲੋਕਾਂ ਨੇ ਕਿਹਾ ਸੀ ਕਿ ਰਹਿਣ ਦੋ ਜੱਟਾ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਪਰ ਨੀਰੂ ਬਾਜਵਾ ਦੇ ਪਿਤਾ ਨੇ ਆਪਣੀ ਬੇਟੀ ਦਾ ਸਾਥ ਦਿੱਤਾ ਅਤੇ ਥਾਪੜਾ ਦੇ ਕੇ ਕੰਮ ਕਰਨ ਲਈ ਭੇਜ ਦਿੱਤਾ। ਅੱਜ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਸਟਾਰ ਹੈ।

ਹੋਰ ਵੇਖੋ : ਜਲਦ ਸਾਹਮਣੇ ਆਵੇਗੀ ਨਿੰਜਾ ਤੇ ਮੈਂਡੀ ਤੱਖਰ ਦੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦੀ ਪਹਿਲੀ ਝਲਕ, ਦੇਖੋ ਨਵਾਂ ਪੋਸਟਰ

 

View this post on Instagram

 

?

A post shared by Neeru Bajwa (@neerubajwa) on Aug 10, 2019 at 9:45pm PDT

ਨੀਰੂ ਬਾਜਵਾ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਟੀ. ਵੀ. ਸੀਰੀਅਲ ਤੇ ਪੰਜਾਬੀ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ। 2002 ‘ਚ ਕਮਲਹੀਰ ਦੇ ਗੀਤ ਕੈਂਠੇ ਵਾਲਾ ਪੁੱਛੇ ਤੇਰਾ ਨਾਂਅ ‘ਚ ਨੀਰੂ ਬਾਜਵਾ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪੰਜਾਬੀ ਇੰਡਸਟਰੀ ‘ਚ ਚਰਚਾ ਹੋਣ ਲੱਗੀ।

 

View this post on Instagram

 

?

A post shared by Neeru Bajwa (@neerubajwa) on Jul 16, 2019 at 6:44am PDT

ਪੰਜਾਬੀ ਸਿਨੇਮਾ ਦੀਆਂ ਕੁਝ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ ਨੀਰੂ ਬਾਜਵਾ ਦੀਆਂ ਹੀ ਹਨ ਜਿੰਨ੍ਹਾਂ ‘ਚ ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ 2, ਸਰਦਾਰ ਜੀ 2, ਅਤੇ ਸਾਲ 2019 ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮ ‘ਛੜਾ’ ‘ਚ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

Related Post