ਨੀਤੂ ਕਪੂਰ ਨੇ ਸਾਲਾਂ ਬਾਅਦ ਖੋਲਿਆ ਰਾਜ਼, ਮੈਗਜ਼ੀਨ ਦੇ ਫੋਟੋਸ਼ੂਟ ਲਈ ਕੀਤਾ ਸੀ ਅਜਿਹਾ ਕੰਮ

By  Lajwinder kaur September 13th 2019 03:54 PM -- Updated: September 13th 2019 03:55 PM

ਬਾਲੀਵੁੱਡ ਅਦਾਕਾਰ ਨੀਤੂ ਕਪੂਰ ਜੋਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਜਿਸਦੇ ਚੱਲਦੇ ਉਹ ਕੁਝ ਨਾ ਕੁਝ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜਿਆ ਰਾਜ਼ ਖੋਲਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਮੈਗਜ਼ੀਨ ਦਾ ਕਵਰ ਫੋਟੋ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਨੀਤੂ ਸਿੰਘ ਨੇ ਇਸ ਕਵਰ ਪੇਜ਼ ਦੇ ਨਾਲ ਜੁੜੀ ਹਕੀਕਤ ਦੱਸਦੇ ਹੋਏ ਕਿਹਾ ਹੈ ਕਿ ਜੋ ਹੱਥ ਫੋਟੋ ‘ਚ ਨਜ਼ਰ ਆ ਰਹੇ ਨੇ ਉਹ ਉਨ੍ਹਾਂ ਦੇ ਨਹੀਂ ਸਗੋਂ ਉਨ੍ਹਾਂ ਦੀ ਹੇਅਰ ਡ੍ਰੈਸਰ ਦੇ ਨੇ।

 

View this post on Instagram

 

#funfact RakeshShrestha ace photographer (Rohan Shrestha s dad ) had a cover concept .. face with red lipstick n red nails !!! Since My nails were short we used my hair dressers hand .. the hand posture looked so weird ??

A post shared by neetu Kapoor. Fightingfyt (@neetu54) on Sep 12, 2019 at 9:07pm PDT

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੁਰਨਾਮ ਭੁੱਲਰ ਦੇ ‘ਪਾਗਲ’ ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਉਨ੍ਹਾਂ ਨੇ ਅੱਗੇ ਦੱਸਿਆ ਕਿ ਫੈਸ਼ਨ ਫੋਟੋਗ੍ਰਾਫਕ ਰਾਕੇਸ਼ ਸ੍ਰੇਸ਼ਟ ਨੇ ਇੱਕ ਐਕਸਪੇਰਿਮੇਂਟ ਕਰਦੇ ਹੋਏ ਕਵਰ ਫੋਟੋ ਦਾ ਕੰਸੈਂਪਟ ਤਿਆਰ ਕੀਤਾ ਸੀ। ਇਸ ‘ਚ ਇੱਕ ਅਜਿਹਾ ਚਿਹਰਾ ਦਿਖਾਣਾ ਚਾਹੁੰਦੇ ਸਨ ਜੋ ਕਿ ਲਾਲ ਲਿਪਸਟਿਕ ਦੇ ਨਾਲ ਲਾਲ ਨੇਲਪਾਲਿਸ਼ ਵਾਲੇ ਹੱਥ ਨਜ਼ਰ ਆਉਣ। ਪਰ ਉਸ ਸਮੇਂ ਉਨ੍ਹਾਂ ਦੇ ਨੌਂਹ ਛੋਟੇ ਸਨ ਇਸ ਲਈ ਰਕੇਸ਼ ਨੇ ਨੀਤੂ ਕਪੂਰ ਦੇ ਹੇਅਰ ਡ੍ਰੈਸਰ ਦੇ ਹੱਥਾਂ ਦਾ ਪ੍ਰਯੋਗ ਕੀਤਾ। ਹਲਾਂਕਿ ਨੀਤੂ ਨੂੰ ਹੁਣ ਇਨ੍ਹਾਂ ਹੱਥਾਂ ਦੀ ਪੋਜ਼ੀਸਨ ਕਾਫੀ ਅਜੀਬ ਲੱਗ ਰਹੀ ਹੈ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post