ਗੰਗੂਬਾਈ ਕਾਠੀਆਵਾੜੀ ਫ਼ਿਲਮ ਦੇਖ ਕੇ ਆਲਿਆ ਭੱਟ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਈ ਨੀਤੂ ਕਪੂਰ, ਆਖੀ ਇਹ ਗੱਲ...

By  Pushp Raj February 28th 2022 11:04 AM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਵੱਡੀ ਗਿਣਤੀ 'ਚ ਲੋਕ ਸਿਨੇਮਾ ਘਰਾਂ 'ਚ ਇਹ ਫ਼ਿਲਮ ਵੇਖਣ ਪਹੁੰਚੇ । ਇਸ ਫ਼ਿਲਮ 'ਚ ਆਲਿਆ ਦੀ ਅਦਾਕਾਰੀ ਲਈ ਸਭ ਉਸ ਦੀ ਤਰੀਫ ਕਰ ਰਹੇ ਹਨ, ਇਨ੍ਹਾਂ  ਵਿੱਚ ਨੀਤੂ ਕਪੂਰ ਦਾ ਨਾਂਅ ਵੀ ਸ਼ਾਮਲ ਹੈ।

Image Source: Google

ਆਲਿਆ ਖ਼ੁਦ ਕਈ ਸਿਨੇਮਾਘਰਾਂ 'ਚ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣ ਪਹੁੰਚੀ। ਲੰਬੇ ਸਮੇਂ ਤੋਂ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੀ ਅਦਾਕਾਰਾ ਨੂੰ ਚਿੱਟੇ ਰੰਗ ਦੀ ਸਾੜ੍ਹੀ 'ਚ ਆਪਣੇ ਸਾਹਮਣੇ ਦੇਖ ਕੇ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। 'ਗੰਗੂਬਾਈ' ਦੇ ਕਿਰਦਾਰ 'ਚ ਆਲੀਆ ਦੇ ਨਵੇਂ ਅੰਦਾਜ਼ ਨੂੰ ਦੇਖ ਕੇ ਨਾਂ ਮਹਿਜ਼ ਫੈਨਜ਼ ਸਗੋਂ ਉਸ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਮਾਂ ਅਤੇ ਮਸ਼ਹੂਰ ਅਦਾਕਾਰਾ ਨੀਤੂ ਕਪੂਰ ਵੀ ਹੈਰਾਨ ਰਹਿ ਗਈ।

ਆਲਿਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ 'ਚ ਆਲਿਆ ਦੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ। ਨੀਤੂ ਕਪੂਰ ਨੇ ਵੀ ਆਲਿਆ ਦੀ ਫ਼ਿਲਮ ਦੇਖੀ, ਜਿਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਅਤੇ ਅਦਾਕਾਰੀ ਦੀ ਤਾਰੀਫ ਕਰਦੇ ਹੋਏ ਲਿਖਿਆ, 'ਦੇਖੋ ਆਲੀਆ ਭੱਟ ਨੇ ਕਿੰਨਾ ਵਧੀਆ ਕੰਮ ਕੀਤਾ ਹੈ'।

Image Source: Instagram

ਨੀਤੂ ਕਪੂਰ ਦੀ ਤਾਰੀਫ਼ ਆਲਿਆ ਭੱਟ ਲਈ ਬਹੁਤ ਮਾਇਨੇ ਰੱਖਦੀ ਹੈ। ਆਲਿਆ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਨੀਤੂ ਦੀ ਪੋਸਟ ਸ਼ੇਅਰ ਕਰਦੇ ਹੋਏ 'ਲਵ ਯੂ' ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

 

Image Source: Instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ 'ਲੇਖ' ਦਾ ਟੀਜ਼ਰ ਹੋਈਆ ਰਿਲੀਜ਼, ਦਿਖਾਈ ਦਿੱਤੀ ਰਾਜਵੀਰ ਤੇ ਰੌਣਕ ਦੀ ਲਵ ਸਟੋਰੀ

ਆਲਿਆ ਭੱਟ ਨੇ ਫਿਲਮ ਦੀ ਰਿਲੀਜ਼ ਤੋਂ ਬਾਅਦ 'ਗੰਗੂਬਾਈ ਕਾਠੀਆਵਾੜੀ' ਦਾ ਇੱਕ ਗੀਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਡਾਂਸ ਕਰਦੇ ਹੋਏ ਆਪਣੇ ਗੀਤ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ, 'ਗੰਗੂ ਆ ਗਈ ਸਿਨੇਮਾ 'ਚ, ਹੁਣ ਝੂਮ ਰੇ ਗੋਰੀ'। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਹਨ 'ਝੂਮ ਰੇ ਗੋਰੀ' ਹੈ।

Related Post