ਨੇਹਾ ਧੂਪੀਆ ਤੇ ਅੰਗਦ ਬੇਦੀ ਮਨਾ ਰਹੇ ਨੇ ਆਪਣੀ ਧੀ ਮੇਹਰ ਦਾ ਪਹਿਲਾ ਜਨਮ ਦਿਨ, ਅੰਮ੍ਰਿਤਸਰ 'ਚ ਪਰਿਵਾਰ ਨਾਲ ਬਿਤਾ ਰਹੇ ਨੇ ਸਮਾਂ

By  Lajwinder kaur November 18th 2019 05:39 PM -- Updated: November 18th 2019 05:54 PM

ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਏਨੀਂ ਦਿਨੀ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜੀ ਹਾਂ ਨੇਹਾ ਧੂਪੀਆ ਆਪਣੇ ਪੇਕੇ ਪਰਿਵਾਰ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਆਪਣੀ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਉਹ ਅੱਜ ਆਪਣੀ ਦੀ ਮੇਹਰ ਦਾ ਜਨਮ ਦਿਨ ਵੀ ਮਨਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਧੀ ਦੇ ਪਹਿਲੇ ਬਰਥਡੇਅ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ 1st ਬਰਥਡੇਅ ਸਾਡੀ ਪਿਆਰੀ ਪਰੀ.... ਮੇਰਾ ਦਿਲ ਬਹੁਤ ਪਿਆਰ ਨਾਲ ਭਰਿਆ ਹੋਇਆ ਹੈ... ਮੈਨੂੰ ਨਹੀਂ ਪਤਾ ਕਿ ਮੈਂ ਤੈਨੂੰ ਕੀ ਦੇਣ ਦੇ ਸਮਰੱਥ ਹਾਂ.. ਪਰ ਤੂੰ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਉੱਤਮ ਤੋਹਫ਼ਾ ਦਿੱਤਾ ਹੈ, ‘ਮਾਂ ਦੀ ਦਾਤ’.... ਵਾਹਿਗੁਰੂ ਮਿਹਰ ਕਰੇ ... ਗੁਰੂ ‘ਮੇਹਰ’ ਕਰਨ’

 

View this post on Instagram

 

Happy 1st Birthday our little angel .... my heart is so full of love... I don’t know what I am capable of giving you but you gave me the best gift of my life, the gift of motherhood. May god bless you ... Guru ‘Mehr’ Karein ?❤️?

A post shared by Neha Dhupia (@nehadhupia) on Nov 17, 2019 at 11:13pm PST

ਹੋਰ ਵੇਖੋ:ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਪੋਸਟ ਉੱਤੇ ਬਾਲੀਵੁੱਡ ਹਸਤੀਆਂ ਨੇ ਕਮੈਂਟਸ ਕਰਕੇ ਮੇਹਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਪਿਤਾ ਅੰਗਦ ਬੇਦੀ ਨੇ ਵੀ ਆਪਣੀ ਪਤਨੀ ਤੇ ਧੀ ਦੇ ਨਾਲ ਤਸਵੀਰ ਪੋਸਟ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ।

 

View this post on Instagram

 

Our baby girl turns #1. Happy birthday Mehr.. May you have the wisdom of your dada.. and grandparents over the years and the smile and warmth of your mum.. much love and prayers. Just be a kind girl always. Love your dad. Angad. @nehadhupia Waheguru mehr kare.❤️❤️?? thank you @rjdeigg for these memories ?

A post shared by Angad Bedi “ArvindVashishthh” (@angadbedi) on Nov 17, 2019 at 10:59pm PST

 

Related Post