ਨੇਹਾ ਧੂਪੀਆ ਆਪਣੀ ਧੀ ਤੇ ਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

By  Lajwinder kaur November 21st 2019 10:43 AM

ਬਾਲੀਵੁੱਡ ਦੇ ਸਟਾਰ ਜੋੜਾ ਨੇਹਾ ਧੂਪੀਆ ਤੇ ਅੰਗਦ ਬੇਦੀ ਏਨੀਂ ਦਿਨੀਂ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਲੁੱਤਫ਼ ਉਠਾ ਰਹੇ ਹਨ। ਜਿੱਥੇ ਨੇਹਾ ਧੂਪੀਆ ਬੁੱਧਵਾਰ ਵਾਲੇ ਦਿਨ ਆਪਣੇ ਪਤੀ ਅੰਗਦ ਬੇਦੀ ਤੇ ਧੀ ਮੇਹਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ।

 

View this post on Instagram

 

Guru ‘Mehr’ Karein ... #satnamwaheguru #darbarsahib #goldentemple ?

A post shared by Neha Dhupia (@nehadhupia) on Nov 20, 2019 at 4:42am PST

ਹੋਰ ਵੇਖੋ:ਅੱਜ ਦਿਨ ਪੈਦਾ ਹੋਏ ਸਨ ਅੰਮ੍ਰਿਤਸਰ ਦੇ ਸ਼ੇਰ ਦਾਰਾ ਸਿੰਘ, ਕੁਸ਼ਤੀ ਦੇ ਮੈਦਾਨ ਤੋਂ ਲੈ ਫ਼ਿਲਮਾਂ ‘ਚ ਮਾਰੀਆਂ ਸਨ ਮੱਲਾਂ, ਟੀਵੀ ਸੀਰੀਅਲ ‘ਚ ਨਿਭਾਇਆ ਹਨੂੰਮਾਨ ਦਾ ਰੋਲ ਅੱਜ ਵੀ ਵੱਸਦਾ ਹੈ ਲੋਕਾਂ ਦੇ ਦਿਲਾਂ ‘ਚ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਗੁਰੂ ਮਿਹਰ ਕਰੇ..#ਸਤਨਾਮ ਵਾਹਿਗੂਰੂ #ਦਰਬਾਰ ਸਾਹਿਬ #goldentemple’

 

 

View this post on Instagram

 

With our little blessing... guru Hamesha ‘Mehr’ Karein ... #satnamwaheguru ?? ? @lakshaysachdevaphotography

A post shared by Angad Bedi “ARVIND VASHISHTHH” (@angadbedi) on Nov 20, 2019 at 5:46am PST

ਤਸਵੀਰਾਂ ‘ਚ ਨੇਹਾ ਧੂਪੀਆ ਤੇ ਅੰਗਦ ਬੇਦੀ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਨੇਹਾ ਜੋ ਕਿ ਪੀਲੇ ਰੰਗ ਦੇ ਪੰਜਾਬੀ ਆਉਟ ਫਿੱਟ ‘ਚ ਬਹੁਤ ਹੀ ਖ਼ੂਬਸੂਰਤ ਦਿਖ ਰਹੇ ਨੇ ਤੇ ਅੰਗਦ ਬੇਦੀ ਜੀਨ ਤੇ ਸ਼ਰਟ ‘ਚ ਨਜ਼ਰ ਆਏ। ਉੱਧਰ ਧੀ ਮੇਹਰ ਵੀ ਚਿੱਟੇ ਰੰਗ ਦੇ ਪੰਜਾਬੀ ਸ਼ੂਟ ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ  ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਉੱਤੇ ਅਜੇ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਹੀ ਕਮੈਂਟਸ ਆ ਚੁੱਕੇ ਹਨ। ਦੱਸ ਦਈਏ ਕੁਝ ਦਿਨ ਪਹਿਲਾਂ ਹੀ ਮੇਹਰ ਪੂਰੇ ਇੱਕ ਸਾਲ ਦੀ ਹੋ ਗਈ ਹੈ ਤੇ ਉਸ ਦਾ ਪਹਿਲਾਂ ਜਨਮ ਦਿਨ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਸੈਲੀਬ੍ਰੇਟ ਕੀਤਾ ਸੀ।

Related Post