ਨੇਹਾ ਧੂਪੀਆ ਨੇ ਪਹਿਲੀ ਵਾਰ ਆਪਣੇ ਨਵਜਾਤ ਬੇਟੇ ਨਾਲ ਤਸਵੀਰ ਕੀਤੀ ਸਾਂਝੀ

By  Shaminder October 27th 2021 04:26 PM

ਨੇਹਾ ਧੂਪੀਆ (Neha Dhupia) ਨੇ ਆਪਣੇ ਨਵਜਾਤ ਬੇਟੇ ਦੇ ਨਾਲ ਪਹਿਲੀ ਵਾਰ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ । ਹਾਲਾਂਕਿ ਉਨ੍ਹਾਂ ਨੇ ਆਪਣੇ ਬੇਟੇ ਦੇ ਚਿਹਰੇ ਨੂੰ ਆਪਣੇ ਹੱਥ ਦੇ ਨਾਲ ਛੁਪਾਇਆ ਹੋਇਆ ਹੈ । ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਬੇਟੇ ਦੇ ਜਨਮ ਦੇ ਬਾਰੇ ਖੁਲਾਸਾ ਕੀਤਾ ਸੀ । ਪਰ ਹਾਲੇ ਤੱਕ ਬੱਚੇ ਦਾ ਚਿਹਰਾ ਨਹੀਂ ਦਿਖਾਇਆ । ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Neha Dhupia image From instagram

ਹੋਰ ਪੜ੍ਹੋ : ਇਹ ਹਨ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਸਟਾਰ ਭੈਣਾਂ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

ਨੇਹਾ ਬੇਦੀ ਅਤੇ ਅੰਗਦ ਬੇਦੀ ਦੂਜੀ ਵਾਰ ਮਾਪੇ ਬਣੇ ਹਨ । ਇਸ ਤੋਂ ਪਹਿਲਾਂ ਦੋਵੇਂ ਇੱਕ ਧੀ ਦੇ ਮਾਪੇ ਹਨ । ਨੇਹਾ ਦੇ ਘਰ ਬੇਟੇ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋੋਇਆ ਹੈ । ਜਿਸ ਬਾਰੇ ਜਾਣਕਾਰੀ ਸਮੇਂ ਸਮੇਂ ‘ਤੇ ਇਹ ਜੋੜੀ ਕਰਦੀ ਰਹਿੰਦੀ ਹੈ ।

neha-dhupia

ਨੇਹਾ ਧੂਪੀਆ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸਨਕ’ ‘ਚ ਨਜ਼ਰ ਆਈ ਹੈ । ਇਸ ਫ਼ਿਲਮ ‘ਚ ਉਸ ਨੇ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਹੈ । ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਲਵ ਮੈਰਿਜ ਕਰਵਾਈ ਸੀ । ਇਹ ਵਿਆਹ ਗੁਪਤ ਤਰੀਕੇ ਨਾਲ ਹੋਇਆ ਸੀ ਅਤੇ ਵਿਆਹ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਦੱਸ ਦਈਏ ਕਿ ਵਿਆਹ ਤੋਂ ਪਹਿਲਾਂ ਨੇਹਾ ਧੂਪੀਆ ਪ੍ਰੈਗਨੇਂਟ ਸੀ ਅਤੇ ਇਸੇ ਕਾਰਨ ਬਹੁਤ ਹੀ ਜਲਦਬਾਜ਼ੀ ‘ਚ ਇਹ ਵਿਆਹ ਹੋਇਆ ਸੀ ।

 

View this post on Instagram

 

A post shared by Neha Dhupia (@nehadhupia)

Related Post