ਨੇਹਾ ਧੂਪੀਆ ਨੇ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ

By  Shaminder April 5th 2022 05:24 PM

ਨੇਹਾ ਧੂਪੀਆ (Neha Dhupia) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ (Son) ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਧੂਪੀਆ ਆਪਣੇ ਬੇਟੇ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਪੋਜ਼ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਮਾਂ ਪੁੱਤਰ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

Neha Dhupia With son image From instagram

ਹੋਰ ਪੜ੍ਹੋ : ਨੇਹਾ ਧੂਪੀਆ ਨੇ ਪਹਿਲੀ ਵਾਰ ਦਿਖਾਇਆ ਬੇਟੇ ਦਾ ਚਿਹਰਾ, ਪਾਰਕ ‘ਚ ਬੇਟੇ ਨੂੰ ਖਿਡਾਉਂਦੀ ਆਈ ਨਜ਼ਰ

ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਥਰਸਡੇ’ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ । ਇਸ ਫ਼ਿਲਮ ‘ਚ ਉਸ ਨੇ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਸੀ । ਨੇਹਾ ਧੂਪੀਆ ਨੇ ਅੰਗਦ ਬੇਦੀ ਦੇ ਨਾਲ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੀ ਮਿਹਰ ਬੇਦੀ ਨੇ ਜਨਮ ਲਿਆ ਅਤੇ ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਨੇਹਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ ।

neha dhupia image From instagram

ਜਿਸ ਦਾ ਨਾਮ ਗੁਰਿਕ ਬੇਦੀ ਰੱਖਿਆ ਗਿਆ ਹੈ । ਦੱਸ ਦਈਏ ਕਿ ਨੇਹਾ ਨੇ ਅੰਗਦ ਬੇਦੀ ਦੇ ਨਾਲ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਨੇਹਾ ਅਤੇ ਅੰਗਦ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਨਜ਼ਦੀਕੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ । ਦੱਸਿਆ ਜਾਂਦਾ ਹੈ ਕਿ ਅਦਾਕਾਰਾ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ । ਜਿਸ ਕਾਰਨ ਜਲਦਬਾਜ਼ੀ ‘ਚ ਦੋਨਾਂ ਨੇ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by Neha Dhupia (@nehadhupia)

Related Post