ਨੇਹਾ ਧੂਪੀਆ ਨੇ ਪਹਿਲੀ ਵਾਰ ਧੀ ਵੱਲੋਂ ਧਰਤੀ ‘ਤੇ ਪੱਬ ਰੱਖਣ ਦੀ ਤਸਵੀਰ ਕੀਤੀ ਸਾਂਝੀ, 16 ਮਹੀਨਿਆਂ ਦੀ ਹੋਈ ਨੇਹਾ ਧੂਪੀਆ ਦੀ ਧੀ , ਅਦਾਕਾਰਾ ਨੇ ਇਸ ਤਰ੍ਹਾਂ ਜਤਾਈ ਖੁਸ਼ੀ

By  Shaminder March 20th 2020 01:51 PM

ਨੇਹਾ ਧੂਪੀਆ ਦੀ ਧੀ ਨੇ ਤੁਰਨਾ ਸ਼ੁਰੂ ਕਰ ਦਿੱਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ ਦੇ ਨਾਲ ਬਹੁਤ ਹੀ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਧੀ ਨੂੰ ਤੁਰਨਾ ਸਿਖਾ ਰਹੇ ਹਨ ਅਤੇ ਧੀ ਵੀ ਤੁਰ ਕੇ ਆਪਣੀ ਮਾਂ ਦੇ ਕੋਲ ਆ ਰਹੀ ਹੈ । ਧੀ ਨੂੰ ਤੁਰਦਿਆਂ ਵੇਖ ਕੇ ਨੇਹਾ ਧੂਪੀਆ ਖੁਸ਼ ਹੁੰਦੀ ਵਿਖਾਈ ਦੇ ਰਹੀ ਹੈ ।ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਵੇਖੋ:ਨੇਹਾ ਧੂਪੀਆ ਨੇ ਇਸ ਗੱਲ ਕਰਕੇ ਮੁੰਡੇ ਨੂੰ ਕੱਢੀਆਂ ਸ਼ਰੇਆਮ ਗਾਲਾਂ, ਨੇਹਾ ਦੀ ਵੀਡੀਓ ’ਤੇ ਲੋਕਾਂ ਨੇ ਵੀ ਗਾਲਾਂ ਕੱਢ ਕੇ ਕੱਢੀ ਭੜਾਸ …!

https://www.instagram.com/p/B93o9jLnev_/

ਨੇਹਾ ਧੂਪੀਆ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ “ਜੋ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਉਹ ਹੈ ਪਿਆਰ, ਸਿਹਤ ਅਤੇ ਖੁਸ਼ੀਆਂ” । ਫੋਟੋ ‘ਚ ਮੇਹਰ ਆਪਣੀ ਮਾਂ ਨੇਹਾ ਨੂੰ ਫੜ ਕੇ ਚੱਲਦੇ ਹੋਏ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।

https://www.instagram.com/p/B9jPkuZnFHI/

ਦੱਸ ਦਈਏ ਕਿ ਨੇਹਾ ਨੇ ਅੰਗਦ ਬੇਦੀ ਨੇ ਕੁਝ ਸਾਲ ਪਹਿਲਾਂ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਸੀ ।

https://www.instagram.com/p/B9ee6brH1QR/

ਵਿਆਹ ਤੋਂ ਪਹਿਲਾਂ ਹੀ ਨੇਹਾ ਪ੍ਰੈਗਨੇਂਟ ਸੀ । ਜਿਸ ਕਰਕੇ ਦੋਨਾਂ ਨੇ ਘਰਦਿਆਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਦੋਵਾਂ ਦੇ ਘਰ ਪਿਆਰੀ ਜਿਹੀ ਬੱਚੀ ਮੇਹਰ ਨੇ ਜਨਮ ਲਿਆ ਸੀ ।

 

Related Post