ਨੇਹਾ ਧੂਪੀਆ ਨੇ ਇਸ ਗੱਲ ਕਰਕੇ ਮੁੰਡੇ ਨੂੰ ਕੱਢੀਆਂ ਸ਼ਰੇਆਮ ਗਾਲਾਂ, ਨੇਹਾ ਦੀ ਵੀਡੀਓ ’ਤੇ ਲੋਕਾਂ ਨੇ ਵੀ ਗਾਲਾਂ ਕੱਢ ਕੇ ਕੱਢੀ ਭੜਾਸ …!

Written by  Rupinder Kaler   |  March 16th 2020 01:54 PM  |  Updated: March 16th 2020 01:54 PM

ਨੇਹਾ ਧੂਪੀਆ ਨੇ ਇਸ ਗੱਲ ਕਰਕੇ ਮੁੰਡੇ ਨੂੰ ਕੱਢੀਆਂ ਸ਼ਰੇਆਮ ਗਾਲਾਂ, ਨੇਹਾ ਦੀ ਵੀਡੀਓ ’ਤੇ ਲੋਕਾਂ ਨੇ ਵੀ ਗਾਲਾਂ ਕੱਢ ਕੇ ਕੱਢੀ ਭੜਾਸ …!

ਨੇਹਾ ਧੂਪੀਆ ਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਨੇਹਾ ਨੇ ਇੱਕ ਰਿਆਲਟੀ ਸ਼ੋਅ ਦੌਰਾਨ ਇੱਕ ਪ੍ਰਤੀਭਾਗੀ ਨੂੰ ਗਾਲਾਂ ਕੱਢੀਆਂ ਸਨ । ਇਸ ਸਭ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਦਰਅਸਲ ਜਿਸ ਬੰਦੇ ਨੂੰ ਨੇਹਾ ਨੇ ਗਾਲਾਂ ਕੱਢੀਆਂ ਹਨ ਉਸ ਨੇ ਨੇਹਾ ਨੂੰ ਕਿਹਾ ਸੀ ਕਿ ਉਸ ਦੀ ਗਰਲਫ੍ਰੈਂਡ ਨੇ ਉਸ ਨੂੰ ਧੋਖਾ ਦਿੱਤਾ ਸੀ, ਇਸੇ ਕਰਕੇ ਉਸਨੇ ਉਸ ਨੂੰ ਥੱਪੜ ਮਾਰਿਆ ਸੀ । ਇਸ ਮੁੰਡੇ ਦੀ ਗੱਲ ਸੁਣਕੇ ਨੇਹਾ ਭੜਕ ਗਈ ਤੇ ਨੇਹਾ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।

https://www.instagram.com/p/B9tki_jnttp/?utm_source=ig_embed

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੇਹਾ ਲਗਾਤਾਰ ਟਰੋਲ ਹੋ ਰਹੀ ਹੈ । ਨੇਹਾ ਨੇ ਇਸ ਮਾਮਲੇ ਤੇ ਚੁੱਪੀ ਤੋੜਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਉਹਨਾਂ ਨੇ ਲਿਖਿਆ ਹੈ ‘ਮੈਂ ਪਿਛਲੇ 5 ਸਾਲਾਂ ਤੋਂ ਇਸ ਰਿਆਲਟੀ ਸ਼ੋਅ ਦਾ ਹਿੱਸਾ ਹਾਂ, ਇਸ ਨੇ ਮੈਨੂੰ ਪੂਰੇ ਦੇਸ਼ ਵਿੱਚੋਂ ਟੀਮ ਬਨਾਉਣ ਦਾ ਮੌਕਾ ਦਿੱਤਾ ਹੈ । ਪਰ ਜੋ ਕੁਝ ਪਿਛਲੇ ਦੋ ਹਫਤਿਆਂ ਤੋਂ ਹੋ ਰਿਹਾ ਹੈ ਉਸ ਨੂੰ ਮੈਂ ਸਵੀਕਾਰ ਨਹੀਂ ਕਰਦੀ । ਹਾਲ ਹੀ ਵਿੱਚ ਮੈਂ ਹਿੰਸਾ ਖਿਲਾਫ ਆਵਾਜ਼ ਉਠਾਈ ਸੀ ।

https://twitter.com/thebeeinghuman/status/1238060749831802880

ਇੱਕ ਲੜਕੇ ਨੇ ਦੱਸਿਆ ਕਿ ਉਸ ਦੀ ਪਾਟਨਰ ਨੇ ਉਸ ਨੂੰ ਧੋਖਾ ਦਿੱਤਾ ਸੀ ਜਿਸ ਦੇ ਬਦਲੇ ਵਿੱਚ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਸੀ । ਇਹ ਗੱਲ ਮੈਨੂੰ ਗਲਤ ਲੱਗੀ । ਮੈਂ ਧੋਖਾ ਦੇਣ ਵਾਲਿਆਂ ਦੀ ਹਿਮਾਇਤ ਨਹੀਂ ਕਰਦੀ ਪਰ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ’ । ਨੇਹਾ ਨੇ ਕਿਹਾ ‘ਹਰ ਸ਼ਖਸ ਦੀ ਆਪਣੀ ਪਸੰਦ ਹੈ, ਉਸ ਨੂੰ ਪੂਰਾ ਹੱਕ ਹੈ ਕਿ ਉਹ ਆਪਣੀ ਪਸੰਦ ਤੇ ਨਾਪਸੰਦ ਮੁਤਾਬਿਕ ਚੱਲੇ ।

https://twitter.com/IamShishirkDube/status/1238060577550823425

ਪਰ ਕਿਸੇ ਨਾਲ ਕੁੱਟਮਾਰ ਕਰਨਾ ਸਹੀ ਗੱਲ ਨਹੀਂ ਹੈ । ਪਿਛਲੇ ਦੋ ਹਫਤਿਆਂ ਤੋਂ ਮੇਰੀ ਟੀਮ, ਦੋਸਤਾਂ ਤੇ ਮੈਨੂੰ ਤੇ ਮੇਰੇ ਪਰਿਵਾਰ ਵਾਲਿਆਂ ਨੂੰ ਗਾਲਾਂ ਵਾਲੇ ਮੈਸੇਜ ਆ ਰਹੇ ਹਨ । ਮੇਰੇ ਪਿਤਾ ਦਾ ਵਾਟਸਐਪ ਗਾਲਾਂ ਨਾਲ ਭਰਿਆ ਹੋਇਆ ਹੈ । ਇਹ ਸਭ ਕੁਝ ਮੈਨੂੰ ਮਨਜੂਰ ਨਹੀਂ ਹੈ’ । ਨੇਹਾ ਨੇ ਪੋਸਟ ਦੇ ਅਖੀਰ ਵਿੱਚ ਲਿਖਿਆ ਹੈ ‘ਮੈਂ ਔਰਤਾਂ ਦੇ ਨਾਲ ਹੋਣ ਵਾਲੀ ਕੁੱਟਮਾਰ ਦੇ ਖਿਲਾਫ ਹਾਂ, ਭਾਵੇਂ ਕੁਝ ਵੀ ਹੈ ਮੈਂ ਇਸ ਦੇ ਖਿਲਾਫ ਹਮੇਸ਼ਾ ਖੜੀ ਰਹਾਂਗੀ’ ।

https://twitter.com/Rohitlove55555/status/1238121107107901445

https://twitter.com/aryaKeshav/status/1238099431943278594


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network